ਰੋਮ(ਇਟਲੀ), 23 ਜਨਵਰੀ -ਇਟਲੀ ਵਿਚ ਸਮਾਜਿਕ ਭਲਾਈ ਦੇ ਮਨੋਰਥ ਲਈ ਬਣੀਆਂ ਵੱਖ-ਵੱਖ ਸੰਸਥਾਵਾਂ ਵਿਚੋਂ ਇਕ ਨਵਚਿੰਤਨ ਸੋਸ਼ਲ ਐਂਡ ਇੰਟਰ ਕਲਚਰ ਐਸੋਸੀਏਸ਼ਨ ਵਿਚੈਂਸਾ ਵੀ ਸਮਾਜ ਭਲਾਈ ਦੇ ਕਾਰਜਾਂ ਵਿਚ ਆਪਣਾ ਪੂਰਾ ਯੋਗਦਾਨ ਪਾ ਰਹੀ ਹੈ। ਇਸ ਗੱਲ ਦਾ ਪ੍ਰਗਟਾਵਾ ਨਵਚਿੰਤਨ ਸੋਸ਼ਲ ਐਂਡ ਇੰਟਰ ਕਲਚਰ ਐਸੋਸੀਏਸ਼ਨ ਵਿਚੈਂਸਾ ਦੀ ਜਨਰਲ ਸਕੱਤਰ ਅਤੇ ਅਗਾਂਹ-ਵਧੂ ਖਿਆਲਾਂ ਦੀ ਧਾਰਨੀ ਮੁਨੀਸ਼ਾ ਕੁਮਾਰ ਨੇ ਪ੍ਰੈੱਸ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਮੁਨੀਸ਼ਾ ਕੁਮਾਰ ਨੇ ਦੱਸਿਆ ਕਿ ਨਵਚਿੰਤਨ ਸੋਸ਼ਲ ਐਂਡ ਇੰਟਰ ਕਲਚਰ ਐਸੋਸੀਏਸ਼ਨ ਵਲੋਂ ਇਟਲੀ ਵਿਚ ਰਹਿ ਰਹੀਆਂ ਭਾਰਤੀ ਇਸਤਰੀਆਂ ਲਈ ਇਟਾਲੀਅਨ ਭਾਸ਼ਾ ਸਿਖਾਉਣ ਹਿੱਤ ਸਕੂਲਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਾਡਾ ਮਨੋਰਥ ਸਮਾਜਿਕ ਭਲਾਈ ਦੇ ਕਾਰਜਾਂ ਦੇ ਨਾਲੋਂ-ਨਾਲ ਅਜੋਕੀ ਨਾਰੀ ਦੇ ਸਰਬਪੱਖੀ ਗੁਣਾਂ ਦਾ ਵਿਕਾਸ ਕਰਨਾ, ਔਰਤ ਲਈ ਇਕ ਢੁੱਕਵਾਂ ਪਲੇਟ ਫਾਰਮ ਮੁਹੱਈਆ ਕਰਵਾਉਣ ਅਤੇ ਔਰਤਾਂ ਨੂੰ ਉਨ੍ਹਾਂ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਕੇ ਉਨ੍ਹਾਂ ਦੇ ਹੱਕਾਂ ਦੀ ਰੱਖਿਆ ਕਰਨਾ ਹੈ।
No comments:
Post a Comment