ਰਾਜਕੁਮਾਰ ਐਲਬਰਟ ਜੈ ਦਲੀਪ ਸਿੰਘ ਅਤੇ ਨਿਲਾਮ ਹੋਣ ਜਾ ਰਹੀ 12 ਬੋਰ ਦੀ
ਬੰਦੂਕ।
ਲੰਡਨ, 11 ਮਾਰਚ - ਪੰਜਾਬ ਦੇ ਆਖਰੀ ਮਹਾਰਾਜਾ ਦਲੀਪ ਸਿੰਘ ਦੇ ਵੱਡੇ ਬੇਟੇ ਰਾਜਕੁਮਾਰ ਵੈਕਟਰ ਐਲਬਰਟ ਜੈ ਦਲੀਪ ਸਿੰਘ ਦੀ ਇੱਕ 12 ਬੋਰ ਦੀ ਬੰਦੂਕ 4 ਅਪ੍ਰੈਲ ਨੂੰ ਲੰਡਨ ਵਿਖੇ ਨਿਲਾਮ ਹੋਣ ਜਾ ਰਹੀ ਹੈ। ਸੂਤਰਾਂ ਅਨੁਸਾਰ ਇਸ ਬੰਦੂਕ ਦੀ ਨਿਲਾਮੀ 1500 ਤੋਂ 3200 ਪੌਂਡ ਤੱਕ ਹੋ ਸਕਦੀ ਹੈ। ਜੇ ਪੋਰਡੇਅ ਐਂਡ ਸੰਨਜ਼ ਨੇ ਸ਼ਪਸ਼ਟ ਕੀਤਾ ਹੈ ਕਿ 1881 ਵਿੱਚ ਰਾਜਕੁਮਾਰ ਦਲੀਪ ਸਿੰਘ ਲਈ ਅਜੇਹੀਆਂ ਦੋ ਬੰਦੂਕਾਂ ਬਣਾਈਆਂ ਗਈਆਂ ਸਨ। ਜਿਨ੍ਹਾਂ ਵਿੱਚੋਂ ਇੱਕ ਬੰਦੂਕ ਨਿਲਾਮ ਹੋ ਰਹੀ ਹੈ। ਇਹ ਬੰਦੂਕ ਰਾਜਕੁਮਾਰ ਵੱਲੋਂ ਸ਼ਿਕਾਰ ਖੇਡਣ ਲਈ ਵਰਤੀ ਜਾਂਦੀ ਸੀ। ਐਲਵੀਡਨ ਵਿਖੇ ਹੋਏ ਇੱਕ ਮੁਕਾਬਲੇ ਵਿੱਚ ਰਾਜਕੁਮਾਰ ਵੈਕਟਰ ਨੇ ਆਪਣੇ ਭਰਾ ਰਾਜ ਕੁਮਾਰ ਫਰੈਡਰਿਕ ਦਲੀਪ ਸਿੰਘ ਨਾਲ ਮਿਲ ਕੇ 1890 ਵਿੱਚ ਇੱਕ ਨਿਸ਼ਾਨਾ ਪ੍ਰਤੀਯੋਗਤਾ ਵਿੱਚ ਹਿੱਸਾ ਲਿਆ ਸੀ। 1895 ਲਾਰਡ ਕਾਰਨਾਰਵੰਨ ਖੇਡਾਂ ਵਿੱਚ ਵੀ ਦੋਵੇਂ ਰਾਜਕੁਮਾਰਾਂ ਵੱਲੋਂ ਰਿਾਕਰਡਤੋੜ ਨਿਸ਼ਾਨੇਬਾਜ਼ੀ ਕੀਤੀ ਸੀ। ਨਵੰਬਰ ਦੇ ਅਖੀਰ ਵਿੱਚ ਹੋਈ ਇੱਕ ਨਿਸ਼ਾਨੇਬਾਜ਼ੀ ਵਿੱਚ ਦੋਵਾਂ ਵੱਲੋਂ 10,807 ਸ਼ਿਕਾਰ ਕੀਤੇ ਗਏ ਸਨ। ਇਹ ਬੰਦੂਕ ਰਾਜਕੁਮਾਰ ਵੈਕਟਰ ਲਈ ਉਸ ਵੇਲੇ ਖਰੀਦੀ ਗਈ ਸੀ ਜਦ ਉਹ ਸਿਰਫ 15 ਸਾਲ ਦਾ ਸੀ ਅਤੇ ਇਸ ਨੂੰ ਰਾਜਕੁਮਾਰ ਵੈਕਟਰ ਐਲਬਰਟ ਜੈ ਦਲੀਪ ਸਿੰਘ ਦੀਆਂ ਪਹਿਲੀਆਂ ਬੰਦੂਕਾਂ ਵਿੱਚੋਂ ਇੱਕ ਗਿਣਿਆ ਜਾ ਰਿਹਾ ਹੈ।
No comments:
Post a Comment