News, Views and Information about NRIs.

A NRI Sabha of Canada's trusted source of News & Views for NRIs around the World.



March 11, 2012

ਸੁਪਰ ਵੀਜ਼ਾ ਪਰਿਵਾਰਾਂ ਨੂੰ ਆਪਸ ਵਿਚ ਜੋੜਨ ਦੀ ਵੱਡੀ ਪੋੜੀ : ਪਰਮ ਗਿੱਲ



ਸ: ਪਰਮ ਗਿੱਲ
ਟੋਰਾਂਟੋ, 11 ਮਾਰਚ - ਕੰਜਰਵੇਟਿਵ ਸਰਕਾਰ ਵੱਲੋਂ ਪਰਿਵਾਰਾਂ ਨੂੰ ਆਪਸ ਵਿਚ ਜੋੜਨ ਲਈ ਸ਼ੁਰੂ ਕੀਤਾ ਸੁਪਰ ਵੀਜ਼ਾ ਬੜਾ ਹੀ ਕਾਰਗਾਰ ਸਾਬਤ ਹੋ ਰਿਹਾ ਹੈ। ਪ੍ਰਧਾਨ ਮੰਤਰੀ ਸ੍ਰੀ ਸਟੀਫਨ ਹਾਰਪਾਲ ਦੀ ਅਗਵਾਈ ਵਾਲੀ ਮੌਜੂਦਾ ਸਰਕਾਰ ਇਸ ਲਈ ਵਚਨਬੱਧ ਹੈ ਕਿ ਪਰਿਵਾਰਾਂ ਨੂੰ ਆਪਸ ਵਿਚ ਜੋੜਨ ਲਈ ਹੋਰ ਵੀ ਉਚਿਤ ਕਦਮ ਚੁੱਕੇ ਜਾਣ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਬਰੈਂਪਟਨ-ਸਪਰਿੰਗਡੇਲ ਹਲਕੇ ਤੋਂ ਮੈਂਬਰ ਪਾਰਲੀਮੈਂਟ ਸ: ਪਰਮ ਗਿੱਲ ਨੇ 'ਅਜੀਤ' ਨਾਲ ਗੱਲਬਾਤ ਦੌਰਾਨ ਕੀਤਾ। ਸ: ਪਰਮ ਗਿੱਲ ਨੇ ਹੋਰ ਕਿਹਾ ਕਿ ਹੁਣ ਤੱਕ ਸੁਪਰ ਵੀਜ਼ਾ ਲਈ ਅਪਲਾਈ ਕਰਨ ਵਾਲਿਆਂ ਵਿਚੋਂ ਤਕਰੀਬਨ 77 ਫੀਸਦੀ ਤੋਂ ਵੀ ਵਧੇਰੇ ਅਰਜ਼ੀਆਂ ਦਾ ਨਿਪਟਾਰਾ ਹੋ ਚੁੱਕਾ ਹੈ ਅਤੇ ਪਿਛਲੇ ਤਿੰਨ ਮਹੀਨਿਆਂ ਦੇ ਅਰਸੇ ਵਿਚ ਹੀ ਇਕ ਹਜ਼ਾਰ ਤੋਂ ਵੀ ਜ਼ਿਆਦਾ ਮਾਪੇ ਸੁਪਰ ਵੀਜ਼ਾ ਰਾਹੀਂ ਕੈਨੇਡਾ ਆਪਣੇ ਬੱਚਿਆਂ ਕੋਲ ਪਹੁੰਚ ਚੁੱਕੇ ਹਨ, ਜੋ ਕਿ ਸਰਕਾਰ ਵੱਲੋਂ ਚਲਾਈ ਸੁਪਰ ਵੀਜ਼ਾ ਸਕੀਮ ਤੋਂ ਬੇਹੱਦ ਖੁਸ਼ ਹਨ।

No comments:

Post a Comment