News, Views and Information about NRIs.

A NRI Sabha of Canada's trusted source of News & Views for NRIs around the World.



April 10, 2012

ਭਾਰਤ ਤੋਂ ਕੈਨੇਡਾ 'ਚ ਪੈਨਸ਼ਨਾਂ ਦੀ ਅਦਾਇਗੀ ਬੈਂਕਾਂ ਰਾਹੀਂ ਨਾ ਹੋਣ ਦੇ ਮਾਮਲੇ 'ਤੇ ਵਿਚਾਰ ਕਰਾਂਗੇ-ਡਾ. ਲੀਚ

ਕੈਲਗਰੀ, 10 ਅਪ੍ਰੈਲ - ਇੰਡੀਅਨ ਐਕਸ ਸਰਵਿਸਮੈਨ ਇੰਮੀਗ੍ਰਾਂਸ ਐਸੋਸੀਏਸ਼ਨ ਕੈਲਗਰੀ ਦੇ ਦਫਤਰ ਵਿਖੇ ਪਾਰਲੀਮਾਨੀ ਸਕੱਤਰ ਡਾ. ਕੈਲੀ ਲੀਚ ਮੰਤਰੀ ਹਿਊਮਨ ਰੀਸੋਰਸਿਸ ਤੇ ਸਕਿਲ ਡਿਪਲੋਮਿਟ ਤੇ ਲੇਬਰ ਨੇ ਕਿਹਾ ਕਿ ਭਾਰਤ ਤੋਂ ਕੈਨੇਡਾ 'ਚ ਪੈਨਸ਼ਨਾਂ ਦੀ ਅਦਾਇਗੀ ਬੈਂਕਾਂ ਰਾਹੀਂ ਨਾ ਹੋਣ ਦਾ ਮਾਮਲੇ 'ਤੇ ਵੀ ਵਿਚਾਰ ਕਰੇਗੀ। ਉਨ੍ਹਾਂ ਕਿਹਾ ਕਿ ਪੈਨਸ਼ਨਰਾਂ ਨੂੰ ਕਿਵੇਂ ਰਾਹਤ ਮਿਲ ਸਕੇਗੀ ਇਸ ਬਾਰੇ ਵਿਚਾਰ ਵਟਾਂਦਰਾ ਵੀ ਜਲਦੀ ਕਰਨਗੇ। ਡਾ. ਲੀਚ ਨੇ ਕਿਹਾ ਕਿ ਪ੍ਰਵਾਸੀ ਸੀਨੀਅਰਾਂ ਨੂੰ 4 ਹਜ਼ਾਰ ਡਾਲਰ ਦੀ ਆਮਦਨ ਤੱਕ ਰਿਆਇਤ ਦੇਣ ਸਬੰਧੀ ਸਰਵਿਸ ਮਨਿਸਟਰ ਕੈਨੇਡਾ ਨਾਲ ਵਿਚਾਰ ਕਰਕੇ ਥੋੜੇ ਦਿਨਾਂ 'ਚ ਹੀ ਇਸ ਮੁੱਦੇ 'ਤੇ ਅਮਲ ਯਕੀਨੀ ਬਣਾਇਆ ਜਾਵੇਗਾ। ਇਸ ਸਮੇਂ ਐਡਵੋਕੇਟ ਦਵਿੰਦਰ ਸ਼ੋਰੀ ਸੰਸਦ ਮੈਂਬਰ ਨੇ ਕਿਹਾ ਕਿ ਪੈਨਸ਼ਨਾਂ ਤੇ ਟੈਕਸ ਦਾ ਮਾਮਲਾ ਆਉਣ ਵਾਲੇ ਸਮੇਂ 'ਚ ਭਾਰਤ ਤੇ ਕੈਨੇਡਾ ਸਰਕਾਰਾਂ ਦੀ ਗੱਲਬਾਤ ਵੇਲੇ ਸਮਝੌਤੇ ਸਮੇਂ ਹੱਲ ਕਰਨ ਦੀ ਸੰਭਾਵਨਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਉਹ ਅੰਤਰਰਾਸ਼ਟਰੀ ਵਪਾਰ ਸਮਝੌਤਾ ਕਮੇਟੀ ਦਾ ਮੈਂਬਰ ਹੋਣ ਦੇ ਨਾਤੇ ਇਨ੍ਹਾਂ ਮਾਮਲਿਆ ਦੇ ਹੱਲ ਲਈ ਯਤਨ ਕਰਦਾ ਰਹਾਂਗਾ। ਅਖੀਰ 'ਚ ਉਨ੍ਹਾਂ ਬਜ਼ੁਰਗਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੁਰਜ਼ੋਰ ਸਿਫਾਰਸ਼ ਕੀਤੀ। ਇਸ ਸਮੇਂ ਸ. ਫੁੱਮਣ ਸਿੰਘ ਵੈਦ ਪ੍ਰਧਾਨ, ਸ. ਹਰਗੁਰਜੀਤ ਸਿੰਘ ਮਿਨਹਾਸ, ਡਾ. ਮਹਿੰਦਰ ਸਿੰਘ, ਬਿਕਰ ਸਿੰਘ ਸੰਧੂ, ਹਰਜੀਤ ਸਿੰਘ ਰਾਏ, ਪ੍ਰੋ. ਮਨਜੀਤ ਸਿੰਘ ਸਿੱਧੂ ਤੇ ਹੋਰਨਾਂ ਨੇ ਵਿਚਾਰ ਪੇਸ਼ ਕੀਤੇ। ਇਨ੍ਹਾਂ ਬੁਲਾਰਿਆਂ ਨੇ ਆਪਣੀਆਂ ਮੰਗਾਂ ਅਤੇ ਦੁੱਖ ਤਕਲੀਫਾਂ ਵੀ ਪਾਰਟੀਮਾਨੀ ਸਕੱਤਕ ਡਾ. ਕੈਲੀ ਲਾਚ ਤੇ ਐਡਵੋਕੇਟ ਦਵਿੰਦਰ ਸ਼ੋਰੀ ਸੰਸਦ ਮੈਂਬਰ ਦੇ ਧਿਆਨ 'ਚ ਲਿਆਂਦੀਆਂ। ਜਿਨ੍ਹਾਂ ਦਾ ਹੱਲ ਲੱਭਣ ਲਈ ਦੋਵੇਂ ਮਹਿਮਾਨਾਂ ਨੇ ਵਿਸ਼ਵਾਸ ਦਿਵਾਇਆ। ਇਸ ਸਮੇਂ ਸੇਵਾ ਸਿੰਘ ਪ੍ਰੇਮੀ, ਜੋਗਿੰਦਰ ਸਿੰਘ ਬੈਂਸ, ਸਤਪਾਲ ਕੌਂਸਲ, ਗੁਰਬਖਸ਼ ਸਿੰਘ ਧਨੋਆ, ਪ੍ਰੀਤਮ ਸਿੰਘ ਕਾਹਲੋਂ, ਮੋਹਣ ਸਿੰਘ ਸਿੱਧੂ ਤੇ ਹੋਰ ਹਾਜ਼ਰ ਸਨ।

No comments:

Post a Comment