ਐਡਮਿੰਟਨ, (ਵਤਨਦੀਪ ਸਿੰਘ ਗਰੇਵਾਲ ) 9 ਅਪ੍ਰੈਲ - ਸਥਾਨਿਕ ਹਲਕਾ ਅਲੈਰਸਰੀ ਤੋਂ ਪੀ. ਸੀ. ਪਾਰਟੀ ਦੇ ਉਮੀਦਵਾਰ, ਵਿਧਾਇਕ ਤੇ ਰਾਜ ਮੰਤਰੀ ਨਰੇਸ਼ ਭਾਰਦਵਾਜ ਦੇ ਹੱਕ 'ਚ ਸੀਨੀਅਰ ਪਾਰਟੀ ਆਗੂ ਜਸਵਿੰਦਰ ਸਿੰਘ ਢਿੱਲੋਂ ਆਲੀਵਾਲ ਦੇ ਗ੍ਰਹਿ ਵਿਖੇ ਹਲਕਾ ਨਿਵਾਸੀਆਂ ਦਾ ਭਰਵਾਂ ਇਕੱਠ ਹੋਇਆ। ਇਸ ਮੌਕੇ ਬੋਲਦਿਆਂ ਭਾਰਦਵਾਜ ਨੇ ਕਿਹਾ ਕਿ ਪੀ. ਸੀ. ਪਾਰਟੀ ਦੀ ਅਗਵਾਈ ਹੇਠ ਅਲਬਰਟਾ ਵਿਚ ਰਿਕਾਰਡ ਤੋੜ ਵਿਕਾਸ ਹੋਇਆ ਹੈ। ਸਿੱਖਿਆ ਅਤੇ ਸਿਹਤ ਖੇਤਰਾਂ 'ਚ ਸੁਧਾਰ ਲਿਆਉਣ ਲਈ ਪੀ. ਸੀ. ਪਾਰਟੀ ਵੱਲੋਂ ਵਿਸ਼ੇਸ਼ ਪ੍ਰੋਗਰਾਮ ਉਲੀਕੇ ਗਏ ਹਨ। ਇਸ ਮੌਕੇ ਆਗੂ ਜਸਵਿੰਦਰ ਢਿੱਲੋਂ ਨੇ ਕਿਹਾ ਕਿ ਭਾਰਦਵਾਜ ਨੇ ਹਮੇਸ਼ਾ ਹਲਕੇ ਅਤੇ ਭਾਈਚਾਰੇ ਦੀ ਬਿਹਤਰੀ ਲਈ ਦਿਨ-ਰਾਤ ਬਿਨਾਂ ਕਿਸੇ ਭੇਦ-ਭਾਵ ਤੋਂ ਸੇਵਾ ਕੀਤੀ ਹੈ, ਜਿਸ ਲਈ ਸਮੂਹ ਭਾਈਚਾਰੇ ਦਾ ਵੀ ਫਰਜ਼ ਬਣਦਾ ਹੈ ਕਿ ਭਾਰਦਵਾਜ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਉਣ। ਇਸ ਮੌਕੇ ਪੰਜਾਬੀ ਹੈਰੀਟੇਜ ਫਾਊਂਡੇਸ਼ਨ ਦੇ ਪ੍ਰਧਾਨ ਗੁਰਚਰਨ ਗਰਚਾ, ਬਾਬਾ ਫਰੀਦ ਕਬੱਡੀ ਕਲੱਬ ਦੇ ਸਰਪ੍ਰਸਤ ਜਲੰਧਰ ਸਿੱਧੂ, ਪ੍ਰਧਾਨ ਸੁੱਖ ਢਿੱਲੋਂ, ਖਜ਼ਾਨਚੀ ਜਸਵਿੰਦਰ ਭਿੰਡਰ, ਸੀ: ਅਕਾਲੀ ਆਗੂ ਜਥੇਦਾਰ ਗੁਰਦੀਪ ਸਿੰਘ ਧਾਲੀਵਾਲ, ਹਰਸ਼ਮਿੰਦਰ ਸਿੰਘ ਰਾਜਾ, ਗੁਰਭਲਿੰਦਰ ਸੰਧੂ, ਮਹਿੰਦਰ ਤੂਰ, ਸੁਖਦਰਸ਼ਨ ਪੰਨੂੰ, ਗੁਰਤੇਜ ਗਿੱਲ, ਚਰਨਜੀਤ ਮਾਣੂਕੇ, ਜੱਸੀ ਟੂਸੇ, ਹਰਜਿੰਦਰ ਬਰਾੜ, ਕਮਲ ਤੋਂ ਇਲਾਵਾ ਹੋਰ ਭਾਈਚਾਰੇ ਨੇ ਵੀ ਡਟਵੀਂ ਹਮਾਇਤ ਦਾ ਭਰੋਸਾ ਦਿਵਾਇਆ। |
No comments:
Post a Comment