ਐਡਮਿੰਟਨ, 3 ਮਈ - ਪੁਲਿਸ ਅਤੇ ਲੋਕਾਂ ਵਾਸਤੇ ਘਰੇਲੂ ਝਗੜੇ ਇਕ ਗੰਭੀਰ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਇਸ ਦਾ ਖੁਲਾਸਾ ਐਡਮਿੰਟਨ ਪੁਲਿਸ ਨੇ 1 ਸਾਲ ਦੇ ਸਰਵੇ ਦੌਰਾਨ 7000 ਘਰੇਲੂ ਝਗੜਿਆਂ ਦੀ ਪੜਤਾ
ਲ ਕਰਨ ਤੋਂ ਬਾਅਦ ਕੀਤਾ। ਪੰਜਾਬੀ ਮੂਲ ਦੇ ਪੁਲਿਸ ਅਫ਼ਸਰ ਹਰਪ੍ਰੀਤ ਝਿੰਜਰ ਨੇ ਵਿਸ਼ੇਸ਼ ਮੁਲਾਕਾਤ ਦੌਰਾਨ ਪੁੱਛੇ ਗਏ ਪ੍ਰਸ਼ਨ ਦੇ ਜਵਾਬ ਵਿਚ ਸਪਸ਼ਟ ਕਰਦਿਆਂ ਦੱਸਿਆ ਕਿ ਕੈਨੇਡਾ ਦੇ ਕਾਨੂੰਨ ਮੁਤਾਬਿਕ ਹਰ ਇਨਸਾਨ ਬਰਾਬਰ ਦੇ ਹੱਕ ਰੱਖਦੇ ਹਨ। ਅੱਤਿਆਚਾਰ ਚਾਹੇ ਔਰਤ 'ਤੇ ਹੋਇਆ ਹੋਵੇ, ਚਾਹੇ ਇਕ ਮਰਦ 'ਤੇ ਪੁਲਿਸ ਅਤੇ ਕਾਨੂੰਨ ਹਮੇਸ਼ਾ ਅੱਤਿਆਚਾਰ ਪੀੜਤ ਇਨਸਾਨ ਦੀ ਹਿਫਾਜ਼ਿਤ ਲਈ ਕੰਮ ਕਰਦੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਘਰੇਲੂ ਝਗੜੇ ਘਰ ਤੱਕ ਸੀਮਿਤ ਨਹੀਂ ਇਸ ਵਿਚ ਪੁਲਿਸ ਆਪਣੀ ਕਾਰਵਾਈ ਕਰ ਸਕਦੀ ਹੈ। ਤੁਹਾਡੇ ਲਈ ਇਹ ਜਾਨਣਾ ਬਹੁਤ ਜ਼ਰੂਰੀ ਹੈ ਕਿ ਜਦੋਂ ਕਚਹਿਰੀ ਵਿਚ ਮੁਕੱਦਮਾ ਦਰਜ ਹੋ ਜਾਵੇ ਤਾਂ ਪੁਲਿਸ ਜਾਂ ਤੁਸੀਂ ਆਪੇ ਮੁਕੱਦਮਾ ਵਾਪਸ ਨਹੀਂ ਲੈ ਸਕਦੇ। ਇਹ ਹੱਕ ਸਿਰਫ਼ ਸਰਕਾਰੀ ਵਕੀਲ ਨੂੰ ਹੀ ਹੈ। ਸ੍ਰ: ਝਿੰਜਰ ਨੇ ਅੱਗੇ ਦੱਸਿਆ ਕਿ ਬਹੁਤ ਲੋਕ ਭਾਸ਼ਾ ਨਾ ਆਉਣ ਕਰਕੇ ਪੁਲਿਸ ਸਟੇਸ਼ਨ ਫੋਨ ਜਾਂ ਖੁਦ ਨਹੀਂ ਆਉਂਦੇ ਪਰੰਤੂ ਪੁਲਿਸ ਸਟੇਸ਼ਨ ਵਿਚ ਤੁਹਾਨੂੰ ਆਪਣੀ ਪੰਜਾਬੀ ਅਤੇ ਹਿੰਦੀ ਭਾਸ਼ਾ (ਮਾਂ ਬੋਲੀ) ਵਿਚ ਗੱਲ ਕਰਨ ਵਾਲਾ ਅਫ਼ਸਰ ਮੁਹੱਈਆ ਕਰਵਾਇਆ ਜਾਂਦਾ ਹੈ। ਪੁਲਿਸ ਅਫ਼ਸਰ ਹਰਪ੍ਰੀਤ ਸਿੰਘ ਨੇ ਅੱਗੇ ਦੱਸਿਆ ਕਿ ਉਹ ਅਤੇ ਉਨ੍ਹਾਂ ਦੀ ਟੀਮ, ਸ਼ਹਿਰ ਵਿਚ ਹਰ ਸਾਲ ਦੀ ਤਰ੍ਹਾਂ 20 ਮਈ ਨੂੰ ਨਗਰ ਕੀਰਤਨ ਦੌਰਾਨ ਬਾਰੀ ਇਕੱਠ ਵਿਚ ਜਾਣਕਾਰੀ ਮੁਹੱਈਆ ਕਰਨ ਲਈ ਐਡਮਿੰਟਨ ਪੁਲਿਸ, ਹੋਰ ਸੰਸਥਾਵਾਂ ਦੇ ਸਹਿਯੋਗ ਨਾਲ ਬੂਥ ਲਗਾਉਣਗੇ ਜਿੱਥੇ ਹਰ ਪ੍ਰਕਾਰ ਦੀ ਵਿਸਤਾਰ ਵਿਚ ਵਡਮੁੱਲੀ ਜਾਣਕਾਰੀ ਦਿੱਤੀ ਜਾਵੇਗੀ।
No comments:
Post a Comment