News, Views and Information about NRIs.

A NRI Sabha of Canada's trusted source of News & Views for NRIs around the World.



July 10, 2012

ਅਲਬਰਟਾ ਕਬੱਡੀ ਕੱਪ 14 ਨੂੰ


ਕਲੱਬ ਵੱਲੋਂ 'ਮੇਲਾ ਮੁਟਿਆਰਾਂ ਦਾ' ਵੀ ਕਰਵਾਇਆ ਜਾਵੇਗਾ
ਅਲਬਰਟਾ ਪੰਜਾਬੀ ਸਪੋਰਟਸ ਕਲੱਬ ਦੇ ਅਹੁਦੇਦਾਰ ਇਕ ਮੀਟਿੰਗ ਦੌਰਾਨ।
ਐਡਮਿੰਟਨ, 10 ਜੁਲਾਈ (ਵਤਨਦੀਪ ਸਿੰਘ ਗਰੇਵਾਲ)-ਅਲਬਰਟਾ ਪੰਜਾਬੀ ਸਪੋਰਟਸ ਕਲੱਬ ਐਂਡ ਕਲਚਰਲ ਐਸੋਸੀਏਸ਼ਨ ਵੱਲੋਂ 'ਅਲਬਰਟਾ ਕਬੱਡੀ ਕੱਪ 2012', 14 ਜੁਲਾਈ ਨੂੰ ਸਥਾਨਿਕ ਐਮ. ਵੀ. ਲੇਜ਼ਰਟ ਹਾਈ ਸਕੂਲ, ਲੰਡਨ ਡਾਇਰੀ, ਰਿੱਕ ਸੈਂਟਰ ਦੇ ਮੈਦਾਨਾਂ ਵਿਚ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਬਲਦੇਵ ਸਿੰਘ ਅਤੇ ਉੱਪ-ਚੇਅਰਮੈਨ ਲਖਵੀਰ ਔਜਲਾ ਨੇ ਦੱਸਿਆ ਕਿ ਇਸ ਟੂਰਨਾਮੈਂਟ ਦੌਰਾਨ ਕੈਨੇਡਾ ਵੈਸਟ ਕਬੱਡੀ ਫੈਡਰੇਸ਼ਨ (ਬ੍ਰਿਟ੍ਰਿਸ਼ ਕੋਲੰਬੀਆ) ਅਤੇ ਵੈਸਟਰਨ ਕਬੱਡੀ ਪਲੇਅਰ ਐਂਡ ਕਲਚਰਲ ਐਸੋ: ਬੀ. ਸੀ. ਦੀਆਂ ਟੀਮਾਂ ਭਾਗ ਲੈਣਗੀਆਂ। ਚੇਅਰਮੈਨ ਪਾਲ ਬੋਪਾਰਾਏ ਅਤੇ ਮੀਤ ਪ੍ਰਧਾਨ ਜਗਦੀਸ਼ ਰਾਏ ਨੇ ਦੱਸਿਆ ਕਿ ਖੇਡ ਮੇਲੇ ਦੌਰਾਨ ਬੱਚਿਆਂ ਦੀ ਕਬੱਡੀ, ਰੱਸਾਕਸ਼ੀ, ਬੱਚਿਆਂ ਤੇ ਬੁਜ਼ਰਗਾਂ ਦੀਆਂ ਦੌੜਾਂ ਆਦਿ ਤੋਂ ਇਲਾਵਾ ਹੋਰ ਵੀ ਦਿਲਚਸਪ ਮੁਕਾਬਲੇ ਦੇਖਣ ਨੂੰ ਮਿਲਣਗੇ। ਗੱਲਬਾਤ ਦੌਰਾਨ ਕਲੱਬ ਦੇ ਸਰਪ੍ਰਸਤ ਰਾਣਾ ਧਾਲੀਵਾਲ ਨੇ ਦੱਸਿਆ ਕਿ ਬਾਅਦ ਦੁਪਹਿਰ 2 ਵਜੇ ਤੋਂ ਸ਼ਾਮੀਂ 5 ਵਜੇ ਤੱਕ 'ਮੇਲਾ ਮੁਟਿਆਰਾਂ ਦਾ' ਸੱਭਿਆਚਾਰਕ ਪ੍ਰੋਗਰਾਮ ਕੇਵਲ ਔਰਤਾਂ ਦੇ ਮਨੋਰੰਜਨ ਲਈ ਹੀ ਹੋਵੇਗਾ, ਜਿਸ ਵਿਚ ਗਿੱਧਾ, ਭੰਗੜਾ ਅਤੇ ਹੋਰ ਗੀਤ ਸੰਗੀਤ ਪੇਸ਼ ਕੀਤਾ ਜਾਵੇਗਾ।

No comments:

Post a Comment