ਓਸਲੋ, 6 ਜੁਲਾਈ - ਭਾਰਤੀ ਜਨਤਾ ਪਾਰਟੀ ਨਾਰਵੇ ਵਲੋਂ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਕਮਲ ਸ਼ਰਮਾ ਨੂੰ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦੇ ਸਿਆਸੀ ਸਲਾਹਕਾਰ ਨਿਯੁਕਤ ਕਰਨ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਹੈ ਅਤੇ ਇਸ ਨਿਯੁਕਤੀ ਲਈ ਪੰਜਾਬ ਸਰਕਾਰ ਦਾ ਅਤੇ ਸ: ਪ੍ਰਕਾਸ਼ ਸਿੰਘ ਬਾਦਲ ਦਾ ਧੰਨਵਾਦ ਵੀ ਕੀਤਾ ਹੈ। ਭਾਰਤੀ ਜਨਤਾ ਪਾਰਟੀ ਨਾਰਵੇ ਇਕਾਈ ਦੇ ਪ੍ਰਧਾਨ ਮੋਹਨ ਵਰਮਾ, ਮੀਤ ਪ੍ਰਧਾਨ ਅਨਿਲ ਕੁਮਾਰ, ਰਵੀ ਸਹਿਗਲ, ਨਿਮਤ ਚਵਾਤ, ਚੇਤਨ ਹਾਥੀ, ਅਸ਼ਵਨੀ ਕੁਮਾਰ, ਮਮਤਾ ਰਾਣੀ, ਮਨੋਜ ਠਾਕੁਰ, ਅਕਲੇਸ਼ ਮਿਸ਼ਰਾ ਆਦਿ ਨੇ ਕਮਲ ਸ਼ਰਮਾ ਨੂੰ ਵਧਾਈ ਦਿੱਤੀ ਹੈ।
No comments:
Post a Comment