ਸ਼ੰਘਾਈ, 17 ਅਗਸਤ (ਏਜੰਸੀ)-ਚੀਨ ਦੀ ਇਕ ਅਦਾਲਤ ਨੇ ਇਕ ਵਿਅਕਤੀ ਨੂੰ ਆਕਲੈਂਡ (ਨਿਊਜ਼ੀਲੈਂਡ) ਵਿਖੇ ਕੀਤੇ ਇਕ ਟੈਕਸੀ ਡਰਾਈਵਰ ਦੇ ਕਤਲ ਦੇ ਦੋਸ਼ 'ਚ 15 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਦੂਜੇ ਦੇਸ਼ 'ਚ ਕੀਤੇ ਅਪਰਾਧ ਦੀ ਸਜ਼ਾ ਚੀਨ 'ਚ ਦਿੱਤੀ ਗਈ ਹੈ। 24 ਸਾਲਾ ਐਕਸੀਓ ਜ਼ੈਨ ਨੇ ਜਨਵਰੀ 2010 'ਚ ਨਿਊਜ਼ੀਲੈਂਡ ਵਿਖੇ 39 ਸਾਲਾ ਹਿਰੇਨ ਮੋਹਿਨੀ (ਭਾਰਤੀ) ਦਾ ਕਤਲ ਕਰ ਦਿੱਤਾ ਸੀ ਅਤੇ ਫਿਰ ਚੀਨ ਭੱਜਣ 'ਚ ਸਫਲ ਹੋ ਗਿਆ ਸੀ। ਉਸਨੂੰ ਚੀਨ 'ਚ ਸਜ਼ਾ ਸੁਣਾਈ ਗਈ ਕਿਉਂਕਿ ਦੋਵੇਂ ਦੇਸ਼ਾਂ 'ਚ ਹਵਾਲਗੀ ਸੰਧੀ ਨਹੀਂ ਹੋਈ ਹੈ।
No comments:
Post a Comment