ਸਰੀ, 17 ਅਗਸਤ (ਗੁਰਵਿੰਦਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉੱਪ-ਕੁਲਪਤੀ ਡਾ: ਜਸਪਾਲ ਸਿੰਘ ਦੀ ਕੈਨੇਡਾ ਫੇਰੀ ਮੌਕੇ ਕੁਆਂਟਲਨ ਟੈਕਨੀਕਲ ਯੂਨੀਵਰਸਿਟੀ ਵੱਲੋਂ ਵਿਦਿਅਕ ਖੇਤਰ 'ਚ ਸਾਂਝ ਬਣਾਉਣ ਦੇ ਮਨੋਰਥ ਅਧੀਨ ਵਿਸ਼ੇਸ਼ ਮਿਲਣੀ ਕੀਤੀ ਗਈ। ਯੂਨੀਵਰਸਿਟੀ 'ਚ ਮੀਤ ਪ੍ਰਧਾਨ ਡਾ: ਐਨ. ਲੋਵਾਕ ਨੇ ਸਭ ਤੋਂ ਪਹਿਲਾਂ ਮੁੱਖ ਮਹਿਮਾਨ ਨੂੰ ਜੀ ਆਇਆਂ ਕਿਹਾ ਅਤੇ ਕੁਆਂਟਲਨ ਯੂਨੀਵਰਸਿਟੀ ਦੇ ਇਤਿਹਾਸਕ ਪਿਛੋਕੜ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਕੈਨੇਡਾ ਸਥਿਤ ਉਕਤ ਯੂਨੀਵਰਸਿਟੀ ਦੇ ਚਾਂਸਲਰ ਸ: ਅਰਵਿੰਦਰ ਸਿੰਘ ਬੱਬਰ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਪੰਜਾਬੀ ਯੂਨੀਵਰਸਿਟੀ ਨਾਲ ਸਾਂਝ ਮਜ਼ਬੂਤ ਕਰਨ ਲਈ ਪੂਰਨ ਰੂਪ 'ਚ ਵਚਨਬੱਧ ਹੈ। ਇਸ ਮੌਕੇ ਯੂਨੀਵਰਸਿਟੀ ਦੇ ਆਗੂਆਂ ਨੇ ਉਪ-ਕੁਲਪਤੀ ਡਾ: ਸਿੰਘ ਨੂੰ ਸਨਮਾਨ ਚਿੰਨ੍ਹ ਅਤੇ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ। ਵਿਸ਼ੇਸ਼ ਮਿਲਣੀ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਰਜਿਸਟਰਾਰ ਡਾ: ਏ. ਐਸ. ਚਾਵਲਾ, ਯੂਨੀਵਰਸਿਟੀ 'ਚ ਪੰਜਾਬੀ ਪੜ੍ਹਾਉਣ ਲਈ ਨਿਯੁਕਤ ਰਣਬੀਰ ਕੌਰ ਜੌਹਲ, ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਸੈਨੇਟਰ ਡਾ: ਬਿੱਕਰ ਸਿੰਘ ਲਾਲੀ, ਸ੍ਰੀ ਸੁਨੀਲ ਭਟਨਾਗਰ ਤੇ ਹੋਰ ਸ਼ਖ਼ਸੀਅਤਾਂ ਸ਼ਾਮਿਲ ਸਨ।
No comments:
Post a Comment