News, Views and Information about NRIs.

A NRI Sabha of Canada's trusted source of News & Views for NRIs around the World.



August 22, 2011

ਕਾਮਾਗਾਟਾਮਾਰੂ ਦੇ ਇਤਿਹਾਸਕ ਚਿੱਤਰਾਂ ਨੇ ਕੈਨੇਡਾ ਨਿਵਾਸੀਆਂ ਨੂੰ ਕੀਲਿਆ

ਐਬਟਸਫੋਰਡ, 22 ਅਗਸਤ (ਗੁਰਵਿੰਦਰ ਸਿੰਘ ਧਾਲੀਵਾਲ)- ਕਾਮਾਗਾਟਾਮਾਰੂ ਜਹਾਜ਼ ਦੇ ਇਤਿਹਾਸ ਨੂੰ ਦਰਸਾਉਂਦੇ ਚਿੱਤਰਾਂ ਦੀ ਐਬਟਸਫੋਰਡ ਵਿਚ ਪ੍ਰਦਰਸ਼ਨੀ ਕੈਨੇਡੀਅਨ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੀ ਹੋਈ ਹੈ। ਚਿੱਤਰਕਾਰ ਜਰਨੈਲ ਸਿੰਘ ਅਤੇ ਲੇਖਕ ਅਜਮੇਰ ਰੋਡੇ ਦੀਆਂ ਲਿਖਤਾਂ 'ਤੇ ਆਧਾਰਿਤ ਕੈਰਾਟਿਨ ਆਰਟ ਗੈਲਰੀ ਵਿਚ ਲੱਗੀ ਇਸ ਪ੍ਰਦਰਸ਼ਨੀ ਦੇ ਉਦਘਾਟਨੀ ਸਮਾਰੋਹ ਵਿਚ ਭਾਰਤ ਤੋਂ ਆਏ ਚਿੰਤਕ ਤੇ ਲੇਖਕ ਅਮਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਵਿਦੇਸ਼ੀ ਧਰਤੀ ਉੱਪਰ ਪੰਜਾਬੀਆਂ ਦੇ ਇਤਿਹਾਸ ਦੀ ਗਾਥਾ ਦਰਸਾਉਂਦੇ ਚਿੱਤਰ ਪ੍ਰਦਰਸ਼ਿਤ ਕਰਕੇ ਜਰਨੈਲ ਸਿੰਘ ਤੇ ਅਜਮੇਰ ਰੋਡੇ ਨੇ ਮਹੱਤਵਪੂਰਨ ਗੱਲ ਕੀਤੀ ਹੈ। ਅਜਮੇਰ ਰੋਡੇ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਚਾਰ ਵਿਅਕਤੀ ਕਾਮਾਗਾਟਾਮਾਰੂ ਦੇ ਜਹਾਜ਼ ਵਿਚ ਸਨ ਅਤੇ ਉਦੋਂ ਤੋਂ ਹੀ ਇਸ ਬਾਰੇ ਦਿਲਚਸਪੀ ਬਣੀ ਹੋਈ ਸੀ। ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਕਾਬਲ ਸਿੰਘ ਹੁੰਦਲ ਨੇ ਕਿਹਾ ਕਿ ਵਿਰਾਸਤੀ ਗੁਰਦੁਆਰੇ ਦੇ ਸ਼ਤਾਬਦੀ ਸਮਾਰੋਹਾਂ ਦੌਰਾਨ ਲੱਗੀ ਇਹ ਪ੍ਰਦਰਸ਼ਨੀ ਸਾਡੇ ਇਤਿਹਾਸ ਨੂੰ ਦਰਸਾਉਣ ਦਾ ਵਧੀਆ ਉੱਦਮ ਹੈ। ਗੁਰਦੁਆਰਾ ਕਲਗੀਧਰ ਦਰਬਾਰ ਸਾਹਿਬ ਦੇ ਸਕੱਤਰ ਬਲਬੀਰ ਸਿੰਘ ਨੇ ਵੀ ਵਿਚਾਰ ਸਾਂਝੇ ਕੀਤੇ। ਅਖੀਰ ਵਿਚ ਚਿੱਤਰਕਾਰ ਜਰਨੈਲ ਸਿੰਘ ਨੇ ਦੱਸਿਆ ਕਿ ਇਸ ਸਾਰੇ ਪ੍ਰਾਜੈਕਟ ਦੀਆਂ ਕਹਾਣੀਆਂ ਤੇ ਤਸਵੀਰਾਂ ਨੂੰ ਕਿਤਾਬੀ ਰੂਪ ਵਿਚ ਛਾਪਿਆ ਜਾਵੇਗਾ। ਕੈਰਾਟਿਨ ਆਰਟ ਗੈਲਰੀ ਵਿਚ ਪੰਜਾਬੀ ਚਿੱਤਰਕਾਰ ਦੀਆਂ ਕਿਰਤਾਂ ਦੀ ਪਹਿਲੀ ਵਾਰ ਨੁਮਾਇਸ਼ ਲੱਗੀ। ਸੁਰਜੀਤ ਕਲਸੀ ਨੇ ਦੱਸਿਆ ਕਿ ਇਹ ਗੱਲ ਵੀ ਮਹੱਤਵਪੂਰਨ ਹੈ ਕਿ ਇਹ ਸਾਰੇ ਪ੍ਰਾਜੈਕਟ ਜਰਨੈਲ ਸਿੰਘ ਅਤੇ ਅਜਮੇਰ ਰੋਡੇ ਦੇ ਨਿੱਜੀ ਉੱਦਮ ਹੀ ਹਨ ਅਤੇ ਇਸ ਵਿਚ ਕਿਸੇ ਕਿਸਮ ਦੀ ਸਰਕਾਰੀ ਗਰਾਂਟ ਨਹੀਂ ਲਈ ਗਈ। ਇਸ ਮੌਕੇ ਭਾਈਚਾਰੇ ਦੀਆਂ ਉੱਘੀਆਂ ਸ਼ਖ਼ਸੀਅਤਾਂ ਹਾਜ਼ਰ ਸਨ, ਜਿਨ੍ਹਾਂ ਵਿਚ ਕਾਰਲੀ ਮੀਨੇਗ, ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਸਿੱਧੂ, ਸੰਤਾ ਸਿੰਘ ਤਤਲੇ, ਮਨਜੀਤ ਸਿੰਘ ਸੰਧੂ, ਮਨਦੀਪ ਵਿਰਕ, ਕੈਲੀ ਚਾਹਲ, ਬਲਜਿੰਦਰ ਸਿੰਘ ਬੈਂਸ, ਬਲਜਿੰਦਰ ਸਿੰਘ ਨੰਦਾ, ਸਾਜਨ ਸਿੰਘ ਪੰਧੇਰ ਆਦਿ ਸ਼ਾਮਿਲ ਸਨ।

No comments:

Post a Comment