ਮੈਲਬੌਰਨ, 22 ਅਗਸਤ (ਸਰਤਾਜ ਸਿੰਘ ਧੌਲ)-ਭਾਰਤੀ ਵਿਦਿਆਰਥੀ ਗੁਰਵਿੰਦਰ ਸਿੰਘ 25 ਸਾਲ ਨੂੰ ਦਸ ਸਾਲ ਦੀ ਜੇਲ੍ਹ ਹੋਈ ਹੈ। ਕੰਟਰੀ ਕੋਰਟ 'ਚ ਪੇਸ਼ ਕੀਤੇ ਗੁਰਵਿੰਦਰ ਸਿੰਘ 'ਤੇ ਦੋਸ਼ ਹੈ ਕਿ ਉਸ ਨੇ 2009 'ਚ ਮੈਰਟਿਨ ਦੇ ਕੋਲ ਟਰੱਕ ਨੂੰ ਓਵਰਟੇਕ ਕਰਦਿਆਂ ਸਾਹਮਣੇ ਤੋਂ ਆ ਰਹੀ ਕਾਰ ਨੂੰ ਟੱਕਰ ਮਾਰ ਦਿੱਤੀ ਸੀ ਤੇ ਕਾਰ 'ਚ ਸਵਾਰ ਇਕੋ ਪਰਿਵਾਰ ਦੇ ਤਿੰਨ ਆਦਮੀਆਂ ਦੀ ਮੌਤ ਹੋ ਗਈ ਸੀ। ਜਦੋਂ ਉਹ ਕਾਰ ਨੂੰ ਟਰੱਕ ਤੋਂ ਪਾਸ ਕਰ ਰਿਹਾ ਸੀ ਤਾਂ ਕਾਰ ਬੇਕਾਬੂ ਹੋ ਗਈ ਸੀ। ਉਸ ਦੇ ਨਾਲ ਬੈਠੇ ਅਮਨਦੀਪ ਸਿੰਘ ਨੂੰ ਵੀ ਕਾਫੀ ਸੱਟਾਂ ਲੱਗੀਆਂ ਸਨ। ਕੰਟਰੀ ਕੋਰਟ ਦੇ ਜੱਜ ਨੇ ਕਿਹਾ ਕਿ ਦੋਸ਼ੀ ਵਿਦਿਆਰਥੀ ਵੀਜ਼ੇ 'ਤੇ ਇਥੇ ਹੈ ਤੇ ਸਜ਼ਾ ਮੁੱਕਣ ਬਾਅਦ ਉਸ ਨੂੰ ਦੇਸ਼ ਨਿਕਾਲਾ ਦੇ ਦਿੱਤਾ ਜਾਵੇਗਾ। ਉਸ ਦੇ ਕੋਲ ਇਥੋਂ ਦਾ ਲਾਇਸੰਸ ਹੈ ਤੇ ਇਸ ਹਾਦਸੇ ਤੋਂ ਪਹਿਲਾਂ ਉਹ ਟੈਕਸੀ ਚਲਾਉਂਦਾ ਸੀ। ਦੋਸ਼ੀ ਨੇ ਮ੍ਰਿਤਕਾਂ ਦੇ ਬੱਚਿਆਂ ਕੋਲੋਂ ਮੁਆਫੀ ਮੰਗੀ ਤੇ ਕਿਹਾ ਕਿ ਉਹ ਆਪਣੀ ਜ਼ਿੰਦਗੀ ਉਨ੍ਹਾਂ ਨੂੰ ਦੇਣ ਲਈ ਤਿਆਰ ਹੈ। ਜੇਕਰ ਉਨ੍ਹਾਂ ਦੇ ਮਾਪੇ ਵਾਪਸ ਆ ਜਾਣ ਤਾਂ। ਜੱਜ ਨੇ ਉਸ ਨੂੰ ਦਸ ਸਾਲ ਦੀ ਸਜ਼ਾ ਸੁਣਾਈ ਹੈ ਤੇ ਸੱਤ ਸਾਲ ਤੋਂ ਪਹਿਲਾਂ ਉਸ ਦੀ ਰਿਹਾਈ ਨਹੀਂ ਹੋ ਸਕਦੀ।
No comments:
Post a Comment