ਲੰਡਨ, 22 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੰਜਾਬ ਦੀਆਂ ਆ ਰਹੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਜਿੱਤ ਹਾਰ ਦੇ ਨਤੀਜਿਆਂ ਵਿਚ ਪ੍ਰਵਾਸੀ ਪੰਜਾਬੀਆਂ ਦਾ ਅਹਿਮ ਰੋਲ ਰਹੇਗਾ, ਪ੍ਰਵਾਸੀਆਂ ਦੇ ਮਸਲਿਆਂ ਨੂੰ ਕਾਂਗਰਸ ਸਰਕਾਰ ਆਉਣ 'ਤੇ ਪਹਿਲ ਦੇ ਆਧਾਰ 'ਤੇ ਹੱਲ ਕਰਨ ਲਈ ਯਤਨ ਹੋਣਗੇ। ਇਹ ਵਿਚਾਰ ਸਾਊਥਾਲ ਦੇ ਮੌਨਸੂਨ ਹਾਲ ਵਿਖੇ ਸ: ਗੁਰਚਰਨ ਸਿੰਘ ਸਾਬਕਾ ਮੇਅਰ ਈਲਿੰਗ ਅਤੇ ਸਾਬਕਾ ਕੌਂਸਲਰ ਮਨਜੀਤ ਸਿੰਘ ਵੱਲੋਂ ਰੱਖੇ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਲ੍ਹਾ ਰਾਏਪੁਰ ਦੇ ਵਿਧਾਇਕ ਜੱਸੀ ਖੰਗੂੜਾ ਨੇ ਪ੍ਰਗਟ ਕੀਤੇ। ਇਸ ਮੌਕੇ ਸੁਰਿੰਦਰ ਸਿੰਘ ਢਿੱਲੋਂ, ਆਤਮਾ ਸਿੰਘ ਸੇਖੋਂ ਪਮਾਲ, ਕਮਲ ਜੀ, ਮਨਜੀਤ ਸਿੰਘ ਭਾਊ, ਪੌਲ ਬੇਦੀ, ਸ: ਭੰਵਰਾ, ਗੁਰਚਰਨ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਜੀਵਨ ਸਿੰਘ ਨਦੌੜਾ, ਜਸਵੰਤ ਸਿੰਘ ਥਿੰਦ, ਕੁਲਜੀਤ ਸਿੰਘ ਸਿੱਧਵਾਂ ਬੇਟ, ਪ੍ਰਭਜੋਤ ਸਿੰਘ ਬਿੱਟੂ ਮੋਹੀ, ਬਲਜੀਤ ਸਿੰਘ ਮੱਲ੍ਹੀ, ਗੁਰਚਰਨ ਸਿੰਘ ਸੂਜਾਪੁਰ, ਸੁਰਿੰਦਰ ਸਿੰਘ ਬੈਨੀਪਾਲ, ਪ੍ਰੀਤਮ ਸਿੰਘ ਬਰਾੜ, ਗੁਰਦੇਵ ਸਿੰਘ ਬਰਾੜ, ਕਰਮਜੀਤ ਸਿੰਘ ਕੁੱਸਾ, ਕੁਲਦੀਪ ਸਿੰਘ ਮੱਲ੍ਹੀ, ਕਮਲਜੀਤ ਸਿੰਘ ਖੰਗੂੜਾ, ਕਮਲਜੀਤ ਸਿੰਘ ਗਰੇਵਾਲ ਆਦਿ ਸ਼ਾਮਿਲ ਸਨ।
No comments:
Post a Comment