ਬਰਮਿੰਘਮ, 10 ਸਤੰਬਰ (ਪਰਵਿੰਦਰ ਸਿੰਘ)-ਬੀਤੇ ਦਿਨੀਂ ਇਥੇ ਨਿਸ਼ਕਾਮ ਪ੍ਰਾਇਮਰੀ ਸਕੂਲ ਦਾ ਉਦਘਾਟਨ ਸਿੱਖਿਆ ਬਾਰੇ ਰਾਜ ਮੰਤਰੀ ਮਿਸਟਰ ਲਾਰਡ ਹਿਲ ਨੇ ਕੀਤਾ। ਇਸ ਮੌਕੇ ਉਨ੍ਹਾਂ ਨੇ ਸਿੱਖ ਕੌਮ ਨੂੰ ਵਧਾਈ ਦਿੰਦਿਆ ਕਿਹਾ ਕਿ ਉਨ੍ਹਾਂ ਨੂੰ ਇਥੇ ਆ ਕੇ ਇਹ ਮਹਿਸੂਸ ਹੋ ਰਿਹਾ ਹੈ ਕਿ 'ਨਿਸ਼ਕਾਮ' ਸ਼ਬਦ ਦਾ ਅਸਲੀ ਮਤਲਬ ਕੀ ਹੈ। ਜ਼ਿਕਰਯੋਗ ਹੈ ਕਿ ਇਹ ਸਕੂਲ ਮਿਡਲੈਡ ਦਾ ਦਾ ਪਹਿਲਾ ਸਕੂਲ ਹੈ, ਜਿਸ ਨੂੰ ਸਰਕਾਰ ਵੱਲੋਂ 'ਫ੍ਰੀ ਸਕੂਲ ਸਕੀਮ' ਤਹਿਤ ਤਿਆਰ ਕੀਤਾ ਹੈ। ਇਹ ਸਕੂਲ ਸਾਰੇ ਧਰਮਾਂ ਦੇ ਬੱਚਿਆਂ ਲਈ ਖੋਲਿਆ ਗਿਆ ਹੈ। ਇਸ ਮੌਕੇ ਉਨ੍ਹਾਂ ਪ੍ਰਧਾਨ ਮੰਤਰੀ ਕੈਮਰੂਨ ਦੀ ਸ਼ਲਾਘਾ ਕਰਦਿਆ ਕਿਹਾ ਕਿ ਸਰਕਾਰ ਦੀ 'ਫ੍ਰੀ ਸਕੂਲ ਸਕੀਮ' ਇਕ ਸ਼ਲਾਘਾਯੋਗ ਕਦਮ ਹੈ। ਇਸ ਮੌਕੇ ਸਰ ਰੋਬਰਟ ਡਾਓਲਿਗ ਨੇ ਵੀ 'ਨਿਸ਼ਕਾਮ ਸਕੂਲ' ਖੁੱਲ੍ਹਣ 'ਤੇ ਵਧਾਈ ਦਿੱਤੀ। ਉਪਰੰਤ ਭਾਈ ਮਹਿੰਦਰ ਸਿੰਘ ਨੇ ਸੰਬੋਧਨ ਕਰਦਿਆ ਕਿਹਾ ਕਿ ਪੂਰੇ ਇੰਗਲੈਡ 'ਚ ਵੱਖ-ਵੱਖ ਧਰਮਾਂ ਦੇ ਕਰੀਬ 8300 ਸਕੂਲ ਚੱਲ ਰਹੇ ਹਨ, ਜਿੰਨ੍ਹਾਂ 'ਚ ਸਿਰਫ 4 ਸਕੂਲ ਹੀ ਸਿੱਖ ਭਾਈਚਾਰੇ ਨਾਲ ਸਬੰਧਿਤ ਹਨ, ਜਦੋਂਕਿ ਇਥੇ ਸਿੱਖਾਂ ਦੀ ਅਬਾਦੀ ਸਾਢੇ 7 ਲੱਖ ਦੇ ਕਰੀਬ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਬੱਚੇ ਦੀ ਪਹਿਲੀ ਗੁਰੂ ਉਸ ਦੀ ਮਾਂ ਹੁੰਦੀ ਹੈ। ਸਾਨੂੰ ਆਪਣੇ ਸੰਸਕਾਰਾਂ ਨੂੰ ਕਦੇਂ ਨਹੀਂ ਭੁੱਲਣਾ ਚਾਹੀਦਾ। ਉਨ੍ਹਾਂ ਭਗਤ ਕਬੀਰ ਦੀ ਬਾਣੀ ਦਾ ਹਵਾਲਾ ਦਿੰਦਿਆ ਕਿਹਾ ਕਿ ਜਿੱਥੇ-ਜਿੱਤੇ ਗਿਆਨ ਹੈ, ਉਥੇ-ਉਥੇ ਧਰਮ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਨੈਤਿਕ ਕਦਰਾਂ ਕੀਮਤਾਂ ਵਾਲੀ ਸਿੱਖਿਆ ਦੇਣਾ ਬਹੁਤ ਜ਼ਰੂਰੀ ਹੈ। ਇਸ ਮੌਕੇ ਲਾਰਡ ਤਰਸੇਮ ਕਿੰਗ, ਬਲਵਿੰਦਰ ਸਿੰਘ ਚਹੇੜੂ, ਪ੍ਰੋ. ਪਰਦੇਸੀ, ਸ੍ਰੀ ਚਮਨ ਲਾਲ, ਨਰਿੰਦਰ ਕੌਰ ਅਤੇ ਹੋਰ ਪਤਵੰਤੇ ਹਾਜ਼ਰ ਸਨ।
No comments:
Post a Comment