ਲੈਸਟਰ (ਇੰਗਲੈਂਡ), 5 ਸਤੰਬਰ (ਸੁਖਜਿੰਦਰ ਸਿੰਘ ਢੱਡੇ)-ਲੈਸਟਰ ਸ਼ਹਿਰ ਦੇ ਸਮੂਹ ਗੁਰੂ ਘਰਾਂ ਅਤੇ ਸਿੱਖ ਆਗੂਆਂ ਦੀ ਇਕ ਭਰਵੀਂ ਇਕੱਤਰਤਾ ਹੋਈ ਜਿਸ ਵਿਚ ਭਾਰਤ ਸਰਕਾਰ ਵੱਲੋਂ ਅਨੰਦ ਮੈਰਿਜ ਐਕਟ ਰੱਦ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ ਗਈ। ਇਕੱਤਰਤਾ 'ਚ ਹਾਜ਼ਰ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਈਸਟਰ ਪਾਰਕ ਰੋਡ ਦੇ ਪ੍ਰਧਾਨ ਭਾਈ ਮੰਗਲ ਸਿੰਘ, ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਹੋਲੀਬੋਨ ਦੇ ਜਨਰਲ ਸੈਕਟਰੀ ਅਮਰੀਕ ਸਿੰਘ ਗਿੱਲ, ਗੁਰਦੁਆਰਾ ਤੇਗ ਬਹਾਦਰ ਦੇ ਖੇਡ ਸਕੱਤਰ ਲਖਵਿੰਦਰ ਸਿੰਘ ਜੌਹਲ, ਪੀਪਲਜ਼ ਪਾਰਟੀ ਆਫ ਪੰਜਾਬ ਦੇ ਆਗੂ ਸ: ਧਰਮਿੰਦਰ ਸਿੰਘ ਛੀਨਾ, ਜਲਵੰਤ ਸਿੰਘ ਢੱਡੇ, ਸੁਖਵਿੰਦਰ ਸਿੰਘ ਜੌੜਾ, ਕੁਲਵਿੰਦਰ ਸਿੰਘ ਜੌਹਲ, ਬਲਬੀਰ ਸਿੰਘ ਸਰਪੰਚ, ਸੁਰਿੰਦਰਪਾਲ ਸਿੰਘ ਐਸ. ਪੀ. ਘਣੀਏ ਕੇ ਬਾਂਗਰ, ਗੁਰਪ੍ਰੀਤ ਸਿੰਘ ਬੱਬੀ ਛੀਨਾ, ਜੈਮਲ ਸਿੰਘ, ਸੁਰਿੰਦਰਬੀਰ ਸਿੰਘ ਭਾਊ, ਸੁਖਦੇਵ ਸਿੰਘ ਸਿੱਧੂ ਅਤੇ ਸ: ਬਾਹੀਆ ਸਮੇਤ ਹੋਰ ਬਹੁਤ ਸਾਰੇ ਸਿੱਖ ਆਗੂਆਂ ਨੇ ਭਾਰਤ ਸਰਕਾਰ ਵੱਲੋਂ ਅਨੰਦ ਮੈਰਿਜ ਐਕਟ ਰੱਦ ਕਰਨ ਦੀ ਸਖਤ ਸ਼ਬਦਾਂ 'ਚ ਨਿੰਦਾ ਕਰਦਿਆਂ ਕਿਹਾ ਕਿ ਭਾਰਤ ਦੀ ਕੇਂਦਰ ਸਰਕਾਰ ਵੱਲੋਂ ਇਹ ਨਵਾਂ ਵਿਵਾਦ ਸ਼ੁਰੂ ਕਰ ਕੇ ਸਿੱਖ ਕੌਮ ਅੰਦਰ ਦੁਬਿੱਧਾ ਪੈਦਾ ਕਰ ਦਿੱਤੀ ਹੈ। ਇਸ ਇਕੱਤਰਤਾ ਨੂੰ ਹੋਰ ਬਹੁਤ ਸਾਰੇ ਸਿੱਖ ਆਗੂਆਂ ਨੇ ਵੀ ਸੰਬੋਧਨ ਕੀਤਾ।
No comments:
Post a Comment