ਮੈਲਬੌਰਨ, 5 ਸਤੰਬਰ (ਸਰਤਾਜ ਸਿੰਘ ਧੌਲ)-ਭਾਰਤੀ ਵਿਦਿਆਰਥੀ ਨੂੰ ਘੱਟ ਪੈਸੇ ਦੇਣ ਦੇ ਦੋਸ਼ 'ਚ ਫੈਡਰਲ ਅਦਾਲਤ 'ਚ ਇਕ ਕੇਸ ਪੇਸ਼ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤੀ ਵਿਦਿਆਰਥੀ ਉਸਮਾਨ ਮੁਹੰਮਦ ਜੋ ਕਿ ਅਲੀ ਬਾਬਾ ਕੈਬਾਬ ਦੀ ਦੁਕਾਨ 'ਤੇ ਕੰਮ ਕਰਦਾ ਸੀ, ਦਾ ਮਾਲਕ ਉਸ ਨੂੰ 3 ਡਾਲਰ 30 ਸੈਂਟ ਦੇ ਹਿਸਾਬ ਪ੍ਰਤੀ ਘੰਟਾ ਪੈਸੇ ਦਿੰਦਾ ਸੀ ਜੋ ਕਿ ਅਦਾਲਤ ਨੇ ਸ਼ੋਸ਼ਣ ਮੰਨਿਆ ਹੈ। ਫੈਡਰਲ ਮੈਜਿਸਟ੍ਰੇਟ ਕੋਰਟ 'ਚ ਲੱਗੇ ਇਸ ਕੇਸ 'ਚ ਦੱਸਿਆ ਗਿਆ ਕਿ ਉਸ ਨੂੰ ਤਿੰਨ ਮਹੀਨਿਆਂ ਦਾ ਕੋਈ ਵੀ ਪੈਸਾ ਨਹੀਂ ਦਿੱਤਾ ਗਿਆ। ਓਸਮਾਨ ਮੁਹੰਮਦ ਆਪਣੀ ਪਤਨੀ ਦੇ 572 ਸਟੂਡੈਂਟ ਵੀਜ਼ਾ 'ਤੇ ਇਥੇ ਆਇਆ ਹੈ ਤੇ ਉਹ 20 ਘੰਟੇ ਤੱਕ ਕੰਮ ਕਰ ਸਕਦਾ ਹੈ ਪਰ ਉਸ ਨੇ ਆਪਣੇ ਕੇਸ 'ਚ ਕਿਹਾ ਕਿ ਉਸ ਨੇ 70 ਘੰਟੇ ਹਰ ਹਫਤੇ ਕੰਮ ਕੀਤਾ ਹੈ ਜਿਸ ਦੇ ਉਸ ਨੂੰ ਪੂਰੇ ਪੈਸੇ ਨਹੀਂ ਮਿਲੇ। ਕਾਨੂੰਨ ਮੁਤਾਬਕ ਉਸ ਨੂੰ ਪੰਦਰਾਂ ਡਾਲਰ ਪ੍ਰਤੀ ਘੰਟੇ ਤੋਂ ਜ਼ਿਆਦਾ ਪੈਸੇ ਦੇਣੇ ਬਣਦੇ ਸਨ ਪਰ ਦੁਕਾਨ ਦੇ ਮਾਲਕ ਨੇ ਉਸ ਦਾ ਸ਼ੋਸ਼ਣ ਕੀਤਾ ਹੈ। ਅਦਾਲਤ ਇਸ ਕੇਸ ਦੀ ਘੋਖ-ਪੜਤਾਲ ਕਰ ਰਹੀ ਹੈ।
No comments:
Post a Comment