News, Views and Information about NRIs.

A NRI Sabha of Canada's trusted source of News & Views for NRIs around the World.



January 11, 2012

ਸਿਹਤ ਸੇਵਾਵਾਂ ਸਬੰਧੀ ਕੇਂਦਰ ਖੁੱਲ੍ਹਣ ਦਾ ਸੁਪਨਾ ਸਾਕਾਰ ਹੋਇਆ-ਸ਼ੋਰੀ

ਕੈਲਗਰੀ, 11 ਜਨਵਰੀ (ਜਸਜੀਤ ਸਿੰਘ ਧਾਮੀ)-ਸੰਸਦ ਮੈਂਬਰ ਦਵਿੰਦਰ ਸ਼ੋਰੀ ਨੇ ਮਾਰਟਿਨਡੇਲ ਵਿਖੇ ਵਿਸ਼ਵ ਪੱਧਰ ਦਾ ਸਿਹਤ ਸੇਵਾਵਾਂ ਕੇਂਦਰ ਖੁਲ੍ਹਣ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਇਕ ਸੁਪਨਾ ਸੀ ਜੋ ਸਾਕਾਰ ਹੋਇਆ ਹੈ। 225,000 ਵਰਗ ਫੁੱਟ 'ਚ ਖੁੱਲ੍ਹੇ ਇਸ ''ਜੈਨੇਸਿਸ ਸੈਂਟਰ'' ਵਿਚ ਮਿਆਰੀ ਪੱਧਰ ਦੀਆਂ ਸਿਹਤ ਸੇਵਾਵਾਂ ਪ੍ਰਾਪਤ ਹੋਣਗੀਆਂ। ਸ਼ੋਰੀ ਨੇ ਸਾਰੇ ਕੈਲਗਰੀ ਵਾਸੀਆਂ ਨੂੰ ਇਸ ਪ੍ਰਾਜੈਕਟ ਦੇ ਨੇਪਰੇ ਚੜ੍ਹਨ ਦੀ ਵਧਾਈ ਦਿੰਦਿਆਂ ਸੱਦਾ ਦਿੱਤਾ ਹੈ ਕਿ ਉਹ ਇਸ ਸਿਹਤ ਕੇਂਦਰ ਵਿਚਲੀਆਂ ਸਾਰੀਆਂ ਸਹੂਲਤਾਂ ਦਾ ਲਾਹਾ ਲੈਣ। ਅੰਤ 'ਚ ਉਨ੍ਹਾਂ ਕਿਹਾ ਕਿ ਇਹ ਸਿਹਤ ਸੈਂਟਰ ਸਾਡੀ ਭਾਈਚਾਰਕ ਏਕਤਾ ਦਾ ਵੀ ਪ੍ਰਤੀਕ ਹੈ।

No comments:

Post a Comment