ਸਿਡਨੀ - 11 ਜਨਵਰੀ, ਆਰਥਿਕ ਮੰਦੀ ਨੇ ਸਿੱਧੇ ਅਤੇ ਅਸਿੱਧੇ ਤੋਂਰ 'ਤੇ ਸਾਰੀ ਦੁਨੀਆ 'ਤੇ ਅਸਰ ਪਾਇਆ ਹੈ। ਆਸਟ੍ਰੇਲੀਆ ਵਰਗੇ ਬਚੇ ਹੋਏ ਦੇਸ਼ਾਂ 'ਤੇ ਵੀ ਹੁਣ ਇਸ ਨੇ ਆਪਣਾ ਅਸਰ ਪਾਉਣਾ ਸ਼ੁਰੂ ਕਰ ਦਿੱਤਾ ਹੈ। ਇਕ ਸਰਵੇ ਮੁਤਾਬਿਕ ਨਿਊ ਸਾਊਥ ਵੇਲਜ਼ ਦੇ ਟੈਕਸੀ ਡਰਾਈਵਰ ਘੰਟੇ ਦੇ ਸਿਰਫ ਸਾਢੇ ਸੱਤ ਡਾਲਰ ਹੀ ਕਮਾ ਰਹੇ ਹਨ ਜਦਕਿ ਸਰਕਾਰ ਦੁਆਰਾ 15.5 ਡਾਲਰ ਘੰਟੇ ਦਾ ਨਿਸ਼ਚਿਤ ਕੀਤਾ ਗਿਆ ਹੈ। ਟੈਕਸੀ ਡਰਾਈਵਰ ਐਸੋਸੀਏਸ਼ਨ ਪ੍ਰਧਾਨ ਐਲੀ ਟਰਨਰ ਨੇ ਕਿਹਾ ਕਿ ਬਹੁਤੇ ਡਰਾਈਵਰ ਟੈਕਸੀਆਂ ਛੱਡ ਕੇ ਹੋਰ ਕੰਮਾਂ ਵੱਲ ਜਾ ਰਹੇ ਹਨ। ਡਰਾਈਵਰ ਅਤੇ ਟੈਕਸੀ ਉਪਰੇਟਰ ਘਰਾਂ ਦੇ ਬਾਹਰ ਹੀ ਗੱਡੀਆਂ ਪਾਰਕ ਅਤੇ ਠੀਕ ਕਰਦੇ ਹਨ ਕਿਉਂਕਿ ਉਨ੍ਹਾਂ ਕੋਲ ਜ਼ਿਆਦਾ ਆਮਦਨੀ ਨਾ ਹੋਣ ਕਰਕੇ ਵਰਕਸ਼ਾਪ ਵਿਚ ਨਹੀਂ ਖੜ੍ਹਾ ਸਕਦੇ। ਇਕ ਹੋਰ ਸਰਵੇ ਮੁਤਾਬਿਕ ਹਰ ਰੋਜ਼ 5400 ਟੈਕਸੀਆਂ ਵਿਚੋਂ 1500 ਟੈਕਸੀਆਂ ਸਿਡਨੀ ਵਿਚ ਖੜ੍ਹੀਆਂ ਹੀ ਰਹਿੰਦੀਆਂ ਹਨ। 'ਟਰਨਰ' ਨੇ ਕਿਹਾ ਕਿ ਟੈਕਸੀ ਡਰਾਈਵਰਾਂ ਨੂੰ ਦੁਬਾਰਾ ਲਿਆਉਣ ਲਈ ਭਾੜਾ ਵਧਾਉਣਾ ਚਾਹੀਦਾ ਹੈ। ਐਸੋਸੀਏਸ਼ਨ ਡੈਲੀਗੇਟ ਅਰਨੀ ਮੌਲੀਨਹੌਰ ਦੇ ਅਨੁਸਾਰ ਹੁਣ ਟੈਕਸੀ ਵਿਚ ਪੈਸੇ ਨਾ ਹੋਣ ਕਰਕੇ ਡਰਾਈਵਰ ਰਿਟਾਇਰ ਹੋ ਗਏ ਹਨ। ਸਰਵੇ ਅਨੁਸਾਰ ਇਕ ਟੈਕਸੀ ਸਾਲ ਵਿਚ 74800 ਅਨੁਮਾਨ ਕਮਾਉਂਦੀ ਹੈ। ਖਰਚੇ ਕੱਢ ਕੇ 58000 ਦੋ ਟੈਕਸੀ ਡਰਾਈਵਰਾਂ ਨੂੰ ਮਿਲਦਾ ਹੈ ਅਤੇ ਇਕ ਡਰਾਈਵਰ ਸਾਲਾਨਾ 29000 ਘਰ ਲੈ ਕੇ ਜਾਂਦਾ ਹੈ। ਇਸ ਵਿਚ ਨਾ ਤਾਂ ਟੈਕਸੀ ਡਰਾਈਵਰ ਦੀਆਂ ਸਾਲਾਨਾ ਛੁੱਟੀਆਂ ਹਨ, ਨਾਂ ਹੀ ਪੈਨਸ਼ਨ ਤੇ ਨਾ ਹੀ ਕੋਈ ਭੱਤਾ ਮਿਲਦਾ ਹੈ। ਇੱਥੇ ਇਹ ਵਿਸ਼ੇਸ਼ ਹੈ ਕਿ ਬਹੁਤੇ ਪੰਜਾਬੀ ਹੀ ਟੈਕਸੀਆਂ ਚਲਾਉਂਦੇ ਹਨ। ਟੈਕਸੀ ਉਪਰੇਟਰਾਂ ਅਨੁਸਾਰ ਇਕ ਟੈਕਸੀ ਉਪਰੇਟਰ ਹਰਪ੍ਰੀਤ, ਸ਼ਰਨਜੀਤ ਮੁਤਾਬਿਕ ਇਹ ਟੈਕਸੀਆਂ ਦੀ ਕਮਾਈ ਵਿਚ ਗਿਰਾਵਟ ਸਿਰਫ ਸਿਡਨੀ ਵਿਚ ਹੀ ਨਹੀਂ ਸਗੋਂ ਬਹੁਤੇ ਦੇਸ਼ਾਂ ਵਿਚ ਇਸ ਵੇਲੇ ਹਾਲਾਤ ਅਜਿਹੇ ਹਨ।
No comments:
Post a Comment