ਤਹਿਰਾਨ, 11 ਜਨਵਰੀ (ਏਜੰਸੀ)-ਤਹਿਰਾਨ ਵਿਖੇ ਹੋਏ ਇਕ ਕਾਰ ਬੰਬ ਧਮਾਕੇ 'ਚ ਇਕ ਪ੍ਰਮਾਣੂ ਵਿਗਿਆਨੀ ਦੀ ਮੌਤ ਹੋ ਗਈ। ਈਰਾਨ ਦੀ ਸਮਾਚਾਰ ਏਜੰਸੀ ਫਾਰਸ ਅਨੁਸਾਰ ਇਕ ਮੋਟਰ ਸਾਈਕਲ ਸਵਾਰ ਨੇ ਮੁਸਤਫਾ ਅਹਿਮਦੀ ਰੋਸ਼ਨ ਦੀ ਕਾਰ 'ਚ ਬੰਬ ਰੱਖ ਦਿੱਤਾ। ਬੀ ਬੀ ਸੀ ਅਨੁਸਾਰ ਇਹ ਘਟਨਾ ਗੋਲ ਨਬੀ ਸਟ੍ਰੀਟ ਦੇ ਨੇੜੇ ਈਰਾਨ ਦੇ ਅੱਲਾਮੇਹ ਤਬਾਤਾਈ ਯੂਨੀਵਰਸਿਟੀ ਦੀ ਫੈਕਲਟੀ 'ਚ ਹੋਈ। ਰਾਜਧਾਨੀ ਤਹਿਰਾਨ ਦੇ ਉੱਤਰੀ ਖੇਤਰ 'ਚ ਹੋਏ ਇਸ ਧਮਾਕੇ 'ਚ ਦੋ ਹੋਰ ਜ਼ਖ਼ਮੀ ਹੋ ਗਏ। ਅਹਿਮਦੀ ਰੋਸ਼ਨ (32) ਨੇ ਆਇਲ ਇੰਡਸਟਰੀ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤਾ ਸੀ। ਉਹ ਇਸ਼ਫਹਾਨ ਸੂਬੇ 'ਚ ਨਤਨਾਜ਼ ਯੂਰੇਨੀਅਮ ਤਿਆਰ ਕਰਨ ਵਾਲੇ ਵਿਭਾਗ ਨਾਲ ਜੁੜੇ ਹੋਏ ਸਨ। ਇਸ ਤੋਂ ਪਹਿਲਾਂ ਵੀ ਈਰਾਨ 'ਚ ਕਈ ਪ੍ਰਮਾਣੂ ਵਿਗਿਆਨੀਆਂ 'ਤੇ ਜਾਨਲੇਵਾ ਹਮਲੇ ਹੋ ਚੁੱਕੇ ਹਨ।
No comments:
Post a Comment