ਜਥੇਦਾਰ ਕਰਨੈਲ ਭਾਵੜਾ ਗੱਲਬਾਤ ਦੌਰਾਨ ਅਤੇ ਹੋਰ। ਫ਼ਿਰੋਜ਼ਪੁਰ, 27 ਫਰਵਰੀ (ਜਸਵਿੰਦਰ ਸਿੰਘ ਸੰਧੂ)- ਦੇਸ਼ ਦੇ ਅੰਨ੍ਹ ਭੰਡਾਰ ਭਰਨ ਲਈ ਮਿੱਟੀ ਨਾਲ ਮਿੱਟੀ ਹੋ ਸੋਨਾ ਉਗਾਉਣ ਵਾਲੇ ਜੱਟ ਭਾਈਚਾਰੇ ਨੇ ਦੇਸ਼ ਵਿਚੋਂ ਭੁੱਖਮਰੀ ਦੂਰ ਕਰ ਖੁਸ਼ਹਾਲੀ ਲਿਆ ਦਿੱਤੀ ਪਰ ਸਰਕਾਰਾਂ ਦੀ ਅਣਦੇਖੀ ਅਤੇ ਵਿਤਕਰੇ ਭਰੇ ਵਤੀਰੇ ਸਦਕਾ ਦੇਸ਼ ਦਾ ਅੰਨ੍ਹ ਉਗਾਉਣ ਵਾਲਾ ਜੱਟ ਖੁਦ ਕੰਗਾਲ ਹੋ ਖੁਦ ਕੁਸ਼ੀਆਂ ਦੇ ਰਾਹ ਪਿਆ ਹੋਇਆ ਹੈ, ਪ੍ਰੰਤੂ ਰਾਜ ਅਤੇ ਕੇਂਦਰ ਸਰਕਾਰਾਂ ਹੱਕ ਦੇਣ ਦੀ ਬਜਾਏ ਕੁੰਭਕਰਨ ਵਾਲੀ ਨੀਂਦ ਸੁੱਤੀਆਂ ਪਈਆਂ ਹਨ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾਂ ਜੱਟ ਰਾਖਵਾਂਕਰਨ ਸੰਘਰਸ਼ ਸੰਮਤੀ ਪੰਜਾਬ ਦੇ ਪ੍ਰਧਾਨ ਜਥੇਦਾਰ ਕਰਨੈਲ ਸਿੰਘ ਭਾਵੜਾ ਨੇ ਹਰਿਆਣਾ 'ਚ ਜਾਂਟ ਭਾਈਚਾਰੇ ਵੱਲੋਂ ਤੇਜ਼ ਕੀਤੇ ਸੰਘਰਸ਼ ਦੀ ਹਮਾਇਤ ਦਾ ਐਲਾਨ ਕਰਦਿਆ ਪੰਜਾਬ ਦੇ ਜੱਟ ਭਾਈਚਾਰੇ ਨੂੰ ਵੀ ਹੱਕਾਂ ਲਈ ਇੱਕ ਮੰਚ ਤੇ ਇਕੱਠੇ ਹੋਣ ਦਾ ਸੱਦਾ ਦੇਣ ਸਮੇਂ ਕੀਤਾ। ਉਨ੍ਹਾਂ ਕਿਹਾ ਕਿ ਜੱਟ ਰਾਖਵਾਂਕਰਨ ਸੰਘਰਸ਼ ਸੰਮਤੀ ਪੰਜਾਬ ਦੇ ਜੱਟ ਭਾਈਚਾਰੇ ਨੂੰ ਹੱਕ ਦਿਵਾਉਣ ਲਈ ਅਤੇ ਵਿਦਿਆਕ ਅਦਾਰਿਆਂ, ਸਰਕਾਰੀ ਨੌਕਰੀਆਂ 'ਚ ਲੋੜੀਦਾ ਰਾਖਵਾਂਕਰਨ ਦਿਵਾਉਣ ਲਈ 29 ਫਰਵਰੀ ਤੋਂ ਸੰਘਰਸ਼ ਵਿੱਢ ਰਹੀ ਹੈ ਜੋ ਜ਼ਿਲ੍ਹਾ ਵਾਰ ਸਮੁੱਚੇ ਸੂਬੇ 'ਚ ਰੋਸ ਧਰਨਾ ਦੇਵੇਗੀ। ਉਨ੍ਹਾਂ ਨੇ ਐਲਾਨ ਕੀਤਾ ਕਿ 29 ਫਰਵਰੀ ਨੂੰ ਜੱਟ ਸੰਘਰਸ਼ ਸੰਮਤੀ ਵੱਲੋਂ ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਡੀ. ਸੀ. ਦਫਤਰ ਸਾਹਮਣੇ ਰੋਸ ਧਰਨਾ ਦਿੱਤਾ ਜਾਵੇਗਾ ਅਤੇ 1 ਮਾਰਚ ਨੂੰ ਜ਼ਿਲ੍ਹਾ ਫਰੀਦਕੋਟ ਵਿਖੇ ਰੋਸ ਧਰਨਾ ਹੋਵੇਗਾ। ਉਨ੍ਹਾਂ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਜੱਟ ਭਾਈਚਾਰੇ ਨੂੰ ਬਣਦੇ ਹੱਕ ਨਾ ਦਿੱਤੇ ਗਏ ਤਾਂ ਜਥੇਬੰਦੀ ਰੇਲਾਂ ਅਤੇ ਸੜਕੀ ਆਵਾਜਾਈ ਜਾਮ ਕਰਨ ਲਈ ਮਜ਼ਬੂਰ ਹੋਵੇਗੀ। ਇਸ ਮੌਕੇ ਉਨ੍ਹਾਂ ਨਾਲ ਜਥੇਦਾਰ ਜੰਗੀਰ ਸਿੰਘ ਸੀਨੀਅਰ ਮੀਤ ਪ੍ਰਧਾਨ ਪੰਜਾਬ, ਗੁਰਵਿੰਦਰ ਸਿੰਘ ਗੋਖੀਵਾਲਾ, ਸੁਖਵਿੰਦਰ ਸਿੰਘ ਬੁਲੰਦੇਵਾਲੀ, ਸਨਬੀਰ ਸਿੰਘ ਖਲਚੀਆਂ ਪ੍ਰਧਾਨ ਜ਼ਿਲ੍ਹਾ ਯੂਥ ਵਿੰਗ, ਦਵਿੰਦਰ ਸਿੰਘ ਸੂਬਾ ਕਾਹਨ ਚੰਦ ਆਦਿ ਹਾਜ਼ਰ ਸਨ।
No comments:
Post a Comment