News, Views and Information about NRIs.
A NRI Sabha of Canada's trusted source of News & Views for NRIs around the World.
ਨਾਰਵੇ ਦੇ ਦੂਤਘਰ ਸਾਹਮਣੇ ਪ੍ਰਦਰਸ਼ਨ
ਨਵੀਂ ਦਿੱਲੀ ਵਿਚ ਨਾਰਵੇ ਦੇ ਦੂਤਘਰ ਦੇ ਬਾਹਰ ਪ੍ਰਦਰਸ਼ਨ ਦੌਰਾਨ ਐਨ. ਆਰ. ਆਈ. ਬੱਚਿਆਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਭਾਜਪਾ ਆਗੂ ਸੁਸ਼ਮਾ ਸਵਰਾਜ। ਨਵੀਂ ਦਿੱਲੀ, 27 ਫਰਵਰੀ - ਭਾਜਪਾ ਅਤੇ ਮਾਰਕਸਵਾਦੀ ਪਾਰਟੀ ਅਤੇ ਬੱਚਿਆਂ ਦੇ ਮਾਤਾ-ਪਿਤਾ ਨੇ ਸੋਮਵਾਰ ਨੂੰ ਨਾਰਵੇ ਦੀ ਸਰਕਾਰ ਤੋਂ ਉਨ੍ਹਾਂ ਦੇ ਦੋ ਭਾਰਤੀ ਬੱਚਿਆਂ ਨੂੰ ਵਾਪਸ ਉਨ੍ਹਾਂ ਦੇ ਪਰਿਵਾਰ ਦੇ ਕੋਲ, ਭੇਜਣ ਲਈ ਕਿਹਾ ਹੈ ਜਿਨ੍ਹਾਂ ਨੂੰ ਉੱਚਿਤ ਦੇਖਭਾਲ ਨਾ ਮਿਲਣ ਦੇ ਆਧਾਰ 'ਤੇ ਨਾਰਵੇ ਦੀ ਇਕ ਸੰਸਥਾ ਨੇ ਆਪਣੇ ਕੋਲ ਰੱਖਿਆ ਹੈ। ਤਿੰਨ ਸਾਲ ਅਤੇ ਇਕ ਸਾਲ ਦੇ ਦੋਵਾਂ ਬੱਚਿਆਂ ਦੇ ਨਾਰਵੇ 'ਚ ਰਹਿਣ ਦਾ ਸਮਾਂ ਵਧਾਏ ਜਾਣ 'ਤੇ ਚਿੰਤਾ ਜਤਾਉਂਦੇ ਹੋਏ ਭਾਜਪਾ ਨੇਤਾ ਸੁਸ਼ਮਾ ਸਵਰਾਜ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਉਹ ਨਾਰਵੇ 'ਤੇ ਬੱਚਿਆਂ ਦੀ ਵਾਪਸੀ ਦੇ ਲਈ ਦਬਾਅ ਵਧਾਵੇ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਪਾਰਟੀ ਸੰਸਦ ਦੇ ਬਜਟ ਸੈਸ਼ਨ 'ਚ ਇਹ ਮੁੱਦਾ ਉਠਾਵੇਗੀ। ਅਸੀਂ ਆਪਣੇ ਬੱਚਿਆਂ ਨੂੰ ਆਪਣੇ ਘਰ ਵਾਪਸ ਚਾਹੁੰਦੇ ਹਾਂ। ਸਾਡੀ ਸਿਰਫ ਇਹੀ ਹੀ ਮੰਗ ਹੈ। ਬੱਚਿਆਂ ਦੇ ਮਾਤਾ-ਪਿਤਾ ਨੇ ਕਿਹਾ ਕਿ ਉਨ੍ਹਾਂ ਦੇ ਵੀਜ਼ੇ ਦੀ ਮਿਆਦ 8 ਮਾਰਚ ਨੂੰ ਖਤਮ ਹੋ ਰਹੀ ਹੈ ਉਹ ਉਸ ਤੋਂ ਪਹਿਲਾਂ ਵਾਪਸ ਆ ਜਾਣੇ ਚਾਹੀਦੇ ਹਨ। ਅਸੀਂ ਨਾਰਵੇ ਦੀ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਉਹ ਪ੍ਰਕਿਰਿਆ 'ਚ ਦੇਰੀ ਨਾ ਕਰੇ ਅਤੇ ਸਾਡੇ ਬੱਚਿਆਂ ਨੂੰ ਜਲਦੀ ਵਾਪਸ ਭੇਜ ਦੇਵੇ। ਇਥੇ ਨਾਰਵੇ ਦੂਤਘਰ ਦੇ ਬਾਹਰ ਬੱਚਿਆਂ ਨੂੰ ਪਰਿਵਾਰ ਦੇ ਕੋਲ ਭੇਜਣ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਉਨ੍ਹਾਂ ਦੇ ਦਾਦਾ ਦਾਦੀ ਦੇ ਨਾਲ ਇਕਜੁੱਟਤਾ ਜਤਾਉਂਦੇ ਹੋਏ ਸ੍ਰੀਮਤੀ ਸਵਰਾਜ ਨੇ ਕਿਹਾ ਕਿ ਜੇਕਰ 12 ਮਾਰਚ ਤੱਕ ਬੱਚੇ ਮਾਤਾ-ਪਿਤਾ ਦੇ ਕੋਲ ਨਹੀਂ ਪਹੁੰਚਦੇ ਹਨ ਤਾਂ ਪਾਰਟੀ ਇਹ ਮੁੱਦਾ ਸੰਸਦ 'ਚ ਉਠਾਵੇਗੀ। ਮਾਰਕਸਵਾਦੀ ਪਾਰਟੀ ਦੀ ਨੇਤਾ ਬ੍ਰਿੰਦਾ ਕਰਾਤ ਨੇ ਵੀ ਇਸ ਨਾਲ ਸਹਿਮਤੀ ਪ੍ਰਗਟਾਉਂਦੇ ਹੋਏ ਕਿਹਾ ਕਿ ਨਾਰਵੇ ਸਰਕਾਰ ਇਸ ਮਾਮਲੇ 'ਚ ਅਲੱਗ ਤਰ੍ਹਾਂ ਨਾਲ ਪੇਸ਼ ਆ ਰਹੀ ਹੈ ਅਤੇ ਸਥਾਪਿਤ ਨਿਯਮਾਂ ਦੀ ਅਣਦੇਖੀ ਕਰ ਰਹੀ ਹੈ।
ਭਾਰਤ ਨੇ ਵਿਸ਼ੇਸ਼ ਦੂਤ ਨਾਰਵੇ ਭੇਜਿਆ
ਦੇਸ਼ 'ਚ ਦੋ ਪ੍ਰਵਾਸੀ ਬੱਚਿਆਂ ਨੂੰ ਵਾਪਸ ਲਿਆਉਣ ਲਈ ਦਬਾਅ ਦੇ ਚਲਦਿਆਂ ਭਾਰਤ ਦੇ ਵਿਸ਼ੇਸ਼ ਦੂਤ ਐਮ. ਗਣਪਤੀ ਜਿਹੜੇ ਕਿ ਵਿਦੇਸ਼ ਮੰਤਰਾਲੇ ਦੇ ਪੱਛਮ ਦੇ ਸਕੱਤਰ ਹਨ, ਅੱਜ ਪ੍ਰਕਿਰਿਆ ਨੂੰ ਜਲਦੀ ਖਤਮ ਕਰਨ ਦੇ ਲਈ ਨਾਰਵੇ ਪਹੁੰਚੇ। ਦੂਸਰੇ ਪਾਸੇ ਬੱਚਿਆਂ ਦੇ ਦਾਦਾ-ਦਾਦੀ ਨੇ ਅੱਜ ਤੋਂ 4 ਦਿਨਾਂ ਤੱਕ ਨਾਰਵੇ ਦੂਤ-ਘਰ ਦੇ ਸਾਹਮਣੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ।
No comments:
Post a Comment