News, Views and Information about NRIs.

A NRI Sabha of Canada's trusted source of News & Views for NRIs around the World.



February 28, 2012

ਸੜਕ ਹਾਦਸੇ 'ਚ ਜਾਨ ਲੈਣ ਵਾਲੇ ਪੰਜਾਬੀ ਨੌਜਵਾਨ ਨੂੰ ਕੈਦ -ਮਾਪੇ ਵੀ ਦੋਸ਼ੀ ਕਰਾਰ


ਧਰਮਜੀਤ ਬੈਂਸ ਦੇ ਮਾਪੇ ਸੰਤੋਸ਼ ਕੌਰ ਤੇ ਹਰਜਿੰਦਰ ਸਿੰਘ ਬੈਂਸ
 (ਸੱਜੇ) ਧਰਮਜੀਤ ਬੈਂਸ ਦੀ ਪੁਰਾਣੀ ਤਸਵੀਰ।
ਸਰੀ, 28 ਫਰਵਰੀ - ਬ੍ਰਿਟਿਸ਼ ਕੋਲੰਬੀਆ ਸੂਬਾਈ ਅਦਾਲਤ ਨੇ ਪੰਜ ਸਾਲ ਪਹਿਲਾਂ, ਵੈਨ ਦੀ ਟੱਕਰ ਮਾਰ ਕੇ ਜਾਨ ਲੈਣ ਤੇ ਮੌਕੇ ਤੋਂ ਦੌੜਨ ਵਾਲੇ, 25 ਸਾਲਾ ਧਰਮਜੀਤ ਬੈਂਸ ਨੂੰ ਦੋਸ਼ੀ ਕਰਾਰ ਦਿੰਦਿਆਂ, ਦੋ ਸਾਲ ਤੋਂ ਇਕ ਦਿਨ ਘੱਟ ਦੀ ਸਜ਼ਾ ਸੁਣਾਈ ਹੈ। 2 ਜੂਨ 2007 ਨੂੰ ਸਰੀ ਦੀ 148 ਸਟਰੀਟ 'ਤੇ ਹਾਈਵੇ 10 'ਤੇ ਮੋਟਰਸਾਈਕਲ ਚਾਲਕ 41 ਸਾਲਾ ਐਲੇਕਸ ਹੇਬੀਨ ਨੂੰ, ਬੈਂਸ ਵਲੋਂ ਟੱਕਰ ਮਾਰੇ ਜਾਣ ਦੀ ਵਾਰਦਾਤ ਵਾਪਰੀ ਸੀ ਤੇ ਹਾਦਸੇ 'ਚ ਐਲੇਕਸ ਦੀ ਮੌਤ ਹੋ ਗਈ ਸੀ।
ਧਰਮਜੀਤ ਬੈਂਸ ਹਾਦਸੇ ਵਾਲੀ ਥਾਂ ਤੋਂ ਭੱਜ ਗਿਆ ਸੀ ਤੇ ਦੋ ਸਾਲਾਂ ਮਗਰੋਂ ਉਸ ਨੇ ਮੰਨਿਆ ਸੀ ਕਿ ਸਬੰਧਿਤ ਵਾਹਨ ਦਾ ਚਾਲਕ ਉਹ (ਧਰਮਜੀਤ ਬੈਂਸ) ਸੀ। ਬਚਾਊ ਪੱਖ ਦੇ ਵਕੀਲ ਡੋਨਾਲਡ ਕੋਮੌਂਟ ਨੇ ਕਿਹਾ ਕਿ ਉਸ ਦੇ ਮਵੱਕਲ ਦੀ 'ਜ਼ਮੀਰ' ਨੇ ਉਸਨੂੰ ਚੈਨ ਨਾਲ ਬੈਠਣ ਨਾ ਦਿੱਤਾ ਤੇ ਉਸ ਨੇ ਖੁਦ ਜੁਰਮ ਦਾ ਇਕਬਾਲ ਕੀਤਾ।
ਇਸ ਦੌਰਾਨ ਅਦਾਲਤ ਨੇ, ਬੈਂਸ ਦੇ ਮਾਪਿਆਂ ਸੰਤੋਸ਼ ਕੌਰ ਬੈਂਸ ਅਤੇ ਹਰਜਿੰਦਰ ਬੈਂਸ ਨੂੰ ਇਹ ਝੂਠ ਬੋਲਣ ਕਿ ਉਨ੍ਹਾਂ ਦੀ ਵੈਨ ਤਾਂ ਚੋਰੀ ਹੋ ਚੁੱਕੀ ਸੀ ਤੇ ਆਪਣੇ ਲੜਕੇ ਨੂੰ ਜ਼ਿੰਮੇਵਾਰੀ ਨਾ ਲੈਣ 'ਚ ਮਦਦ ਕਰਨ ਲਈ, ਦੋਸ਼ੀ ਠਹਿਰਾਉਂਦਿਆਂ 6 ਮਹੀਨੇ ਦੇ ਸ਼ਰਤੀਆ ਸਜ਼ਾ ਸੁਣਾਈ। ਉੱਧਰ ਜੇਲ੍ਹ 'ਚੋਂ ਰਿਹਾ ਹੋਣ ਮਗਰੋਂ ਧਰਮਜੀਤ ਬੈਂਸ ਉੱਪਰ ਤਿੰਨ ਸਾਲਾਂ ਲਈ ਪ੍ਰੋਬੇਸ਼ਨ ਹੋਵੇਗੀ ਤੇ ਉਹ ਪੰਜ ਸਾਲਾਂ ਲਈ ਗੱਡੀ ਨਹੀਂ ਚਲਾ ਸਕੇਗਾ।

No comments:

Post a Comment