ਡਰੱਗ ਅਵੇਅਰਨੈਸ ਫਾਊਂਡੇਸ਼ਨ ਕੈਲਗਰੀ ਵੱਲੋਂ ਕਰਵਾਏ ਸਨਮਾਨ ਸਮਾਰੋਹ ਸਮੇਂ ਤਰਨਜੀਤ ਸਿੰਘ ਔਜਲਾ ਨੂੰ ਸਨਮਾਨਿਤ ਕਰਦੇ ਹੋਏ ਬਲਵਿੰਦਰ ਸਿੰਘ ਕਾਹਲੋਂ, ਹਰਜੀਤ ਸਰੋਆ ਨਾਲ ਪਾਲੀ ਵਿਰਕ ਨੂੰ ਸਨਮਾਨਿਤ ਕਰਦੇ ਹੋਏ ਜਸਪਾਲ ਸਿੰਘ ਕੰਗ ਅਤੇ ਹੋਰ। ਕੈਲਗਰੀ, 28 ਫਰਵਰੀ - ਅਵੇਅਰਨੈਸ ਫਾਊਂਡੇਸ਼ਨ ਕੈਲਗਰੀ ਵੱਲੋਂ ਸ਼ੁਰੂ ਕੀਤੀ ਨਸ਼ਿਆਂ ਖਿਲਾਫ਼ ਮੁਹਿੰਮ ਨੂੰ ਭਾਰੀ ਹੁੰਗਾਰਾ ਮਿਲ ਰਿਹਾ ਹੈ, ਜਿਸ ਕਰਕੇ ਹੁਣ ਕੈਨੇਡਾ ਦੇ ਸਾਰੇ ਸ਼ਹਿਰਾਂ ਵਿਚ ਫਾਊਂਡੇਸ਼ਨ ਵੱਲੋਂ ਜਲਦੀ ਹੀ ਇਕਾਈਆਂ ਦਾ ਵਿਸਥਾਰ ਕੀਤਾ ਜਾਵੇਗਾ। ਇਹ ਵਿਚਾਰ ਸ: ਬਲਵਿੰਦਰ ਸਿੰਘ ਬਿੱਲ ਕਾਹਲੋਂ ਸੰਸਥਾ ਦੇ ਆਗੂ ਹੁਰਾਂ ਫਾਊਂਡੇਸ਼ਨ ਦੇ ਰਹੇ ਸਹਿਯੋਗ ਅਤੇ ਵਲੰਟੀਅਰਾਂ ਅਤੇ ਸਹਿਯੋਗੀਆਂ ਦੇ ਧੰਨਵਾਦ ਕਰਨ ਅਤੇ ਸਨਮਾਨਿਤ ਕਰਨ ਲਈ ਰੱਖੇ ਸਮਾਰੋਹ ਵਿਚ ਪ੍ਰਗਟ ਕੀਤੇ। ਉਨ੍ਹਾਂ ਦੱਸਿਆ ਕਿ ਡਰੱਗ ਅਵੇਅਰਨੈਸ ਫਾਊਂਡੇਸ਼ਨ ਆਪਣੇ ਉਲੀਕੇ ਪ੍ਰੋਗਰਾਮਾਂ ਮੁਤਾਬਿਕ ਕਮਿਊਨਿਟੀ ਨੂੰ ਡਰੱਗ ਦੇ ਮਾੜੇ ਪ੍ਰਭਾਵ ਬਾਰੇ ਹਮੇਸ਼ਾਂ ਜਾਗਰੂਕ ਕਰਨ ਲਈ ਵਚਨਬੱਧ ਹੈ। ਇਸ ਸਮੇਂ ਪਹੁੰਚੇ ਸ: ਮਨਜੀਤ ਸਿੰਘ ਭੁੱਲਰ ਕੈਬਨਿਟ ਮੰਤਰੀ ਅਲਬਰਟਾ ਸਰਕਾਰ, ਸ: ਦਰਸ਼ਨ ਸਿੰਘ ਕੰਗ ਵਿਧਾਇਕ ਅਤੇ ਮੋਹ ਐਮਰੀ ਵਿਧਾਇਕ ਨੇ ਫਾਊਂਡੇਸ਼ਨ ਵੱਲੋਂ ਕੀਤੇ ਜਾ ਰਹੇ ਉਪਰਾਲੇ ਦੀ ਸ਼ਾਲਾਘਾ ਕੀਤੀ। ਇਸ ਸਮੇਂ ਫਾਊਂਡੇਸ਼ਨ ਦੇ ਪ੍ਰਧਾਨ ਸੁਰਿੰਦਰ ਹੁਰਾਂ ਦੱਸਿਆ ਕਿ ਜਿਥੇ ਇਹ ਸੰਸਥਾ ਨਸ਼ਿਆਂ ਖਿਲਾਫ਼ ਨਵੀਂ ਪੀੜ੍ਹੀ ਨੂੰ ਜਾਗਰੂਕ ਕਰ ਰਹੀ ਹੈ ਦੂਜੇ ਪਾਸੇ ਨਸ਼ਿਆਂ ਦੇ ਮਾੜੇ ਪ੍ਰਭਾਵ ਕਾਰਨ ਹੋ ਰਹੇ ਸਰੀਰਕ ਅਤੇ ਵਿੱਤੀ ਨੁਕਸਾਨ ਤੋਂ ਵੀ ਜਾਣੂੰ ਕਰਵਾ ਰਹੀ ਹੈ। ਇਸ ਸਮੇਂ ਮਾਸਟਰ ਤਰਸੇਮ ਸਿੰਘ ਪ੍ਰਹਾਰ, ਹਰਦਿਆਲ ਸਿੰਘ ਹੈਪੀ ਮਾਨ, ਪਾਲੀ ਵਿਰਕ, ਹਰਜੀਤ ਸਿੰਘ ਸਰੋਆ, ਬੂਟਾ ਸਿੰਘ ਰੀਹਲ, ਰਣਬੀਰ ਸਿੰਘ ਪ੍ਰਮਾਰ, ਜਸਪਾਲ ਸਿੰਘ ਕੰਗ, ਹਰਦਿਆਲ ਲਾਡੀ ਬੋਪਾਰਾਏ, ਅਮਰਪ੍ਰੀਤ ਸਿੰਘ, ਤਰਨਜੀਤ ਸਿੰਘ ਔਜਲਾ, ਰਾਮਾ ਗਿੱਲ ਅਤੇ ਹੋਰ ਬਹੁਤ ਸਾਰੇ ਹਾਜ਼ਰ ਸਨ।
No comments:
Post a Comment