ਐਡਮਿੰਟਨ, 9 ਮਈ (ਵਤਨਦੀਪ ਸਿੰਘ ਗਰੇਵਾਲ)-ਸਿੱਖ ਵੋਮੈਨ ਐਸੋਸੀਏਸ਼ਨ ਆਫ ਐਡਮਿੰਟਨ ਵੱਲੋਂ 10ਵਾਂ ਸਾਲਾਨਾ 'ਮਦਰ ਡੇ' ਪ੍ਰੋਗਰਾਮ 12 ਮਈ ਨੂੰ ਸ਼ਾਮੀਂ 6.30 ਵਜੇ ਸਥਾਨਿਕ ਮਹਾਰਾਜਾ ਬੈਂਕੁਟ ਹਾਲ ਵਿਚ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੋਗਰਾਮ ਪ੍ਰਬੰਧਕ ਕਮਲ ਕੌਰ ਤੇ ਕੁਲਵਿੰਦਰ ਕੌਰ ਨੇ ਦੱਸਿਆ ਕਿ ਇਸ ਮੌਕੇ ਔਰਤਾਂ ਵੱਲੋਂ ਗਿੱਧਾ, ਡਾਂਸ ਤੇ ਹੋਰ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਪ੍ਰੋਗਰਾਮ ਦੌਰਾਨ ਗਹਿਣੇ, ਕੱਪੜੇ ਤੇ ਮਹਿੰਦੀ ਦੇ ਸਟਾਲ ਲਗਾਏ ਜਾਣਗੇ ਅਤੇ ਮੇਲੇ ਵਿਚ ਪੁੱਜਣ ਵਾਲੀਆਂ ਔਰਤਾਂ ਲਈ ਵਿਸ਼ੇਸ਼ ਇਨਾਮ ਕੱਢੇ ਜਾਣਗੇ।
No comments:
Post a Comment