|
ਸਿਆਟਲ ਯੂਨੀਵਰਸਿਟੀ ਦੀ ਗਿੱਧਾ ਟੀਮ ਦੀਆਂ ਮੁਟਿਆਰਾਂ। |
ਸਿਆਟਲ, 9 ਮਈ - ਵਾਸ਼ਿੰਗਟਨ ਯੂਨੀਵਰਸਿਟੀ ਦੇ ਥੇਟਰ ਵਿਚ ਸਾਊਥ ਏਸ਼ੀਅਨ ਸੱਭਿਆਚਾਰਕ ਪ੍ਰੋਗਰਾਮ ਵਿਚ ਪੰਜਾਬ ਦੀਆਂ ਮੁਟਿਆਰਾਂ ਨੇ ਗਿੱਧੇ ਅਤੇ ਗੱਭਰੂਆਂ ਦੇ ਭੰਗੜੇ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਪ੍ਰੋਗਰਾਮ ਦੀ ਸ਼ੁਰੂਆਤ ਵਾਸ਼ਿੰਗਟਨ ਯੂਨੀਵਰਸਿਟੀ ਦੇ ਗਿੱਧੇ ਦੀ ਟੀਮ ਗੁਰਬਿੰਦਰ ਪਰਹਾਰ, ਜਸਕਰਨ ਕੌਰ, ਜਸਮੀਨ ਬਰਾੜ, ਖੁਸ਼ਬੂ ਸੋਢੀ, ਲੀਮਾ ਸਿੰਘ, ਮਨਜੋਤ ਕੌਰ, ਰਬੀਨ ਸੰਧੂ, ਸਰੀਨ ਚਾਵਲਾ ਤੇ ਸੁਪਰੀਤ ਪਰਹਾਰ ਨੇ ਜੋਸ਼ੀਲੇ ਢੰਗ ਨਾਲ ਗਿੱਧੇ ਤੋਂ ਸ਼ੁਰੂ ਕੀਤੀ। ਬਾਅਦ ਵਿਚ ਵੱਖ-ਵੱਖ ਦੇਸ਼ਾਂ, ਕੌਮਾਂ ਤੇ ਕਲਾਕਾਰਾਂ ਨੇ ਆਪਣੇ-ਆਪਣੇ ਅੰਦਾਜ਼ ਵਿਚ ਪ੍ਰੋਗਰਾਮ ਪੇਸ਼ ਕੀਤੇ ਜਿਸ ਦਾ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ। ਅਖੀਰ ਵਿਚ ਸਿਆਟਲ ਦੀ ਮਸ਼ਹੂਰ ਆਪਣਾ ਭੰਗੜਾ ਟੀਮ ਨੇ ਭੰਗੜਾ ਪੇਸ਼ ਕੀਤਾ। ਆਪਣਾ ਭੰਗੜਾ ਟੀਮ ਵਿਚ ਅਰਜਨ ਸਹੋਤਾ, ਅਰਪ੍ਰੀਤ ਧਾਲੀਵਾਲ, ਚਾਰਲੀ ਸਿੰਘ, ਹਰਕਰਨ ਹੰਸ, ਸੰਦੀਪ ਸਹੋਤਾ, ਅਜਲੀ ਚੀਮਾ, ਹਰਮੀਤ ਧਾਲੀਵਾਲ, ਈਸ਼ਰ ਹੰਸ, ਜਸਲੀਨ ਖੋਸਾ, ਨਵਜੋਤ ਬਰਾੜ, ਨਵਤੇਜ ਹੰਸ, ਸਹਿਜ ਧਾਲੀਵਾਲ ਅਤੇ ਪ੍ਰਭਰੂਪ ਧਾਲੀਵਾਲ ਨੇ ਆਪਣੀ-ਆਪਣੀ ਕਲਾ ਦਾ ਸ਼ਾਨਦਾਰ ਢੰਗ ਨਾਲ ਪ੍ਰਦਰਸ਼ਨ ਕੀਤਾ ਅਤੇ ਦਰਸ਼ਕਾਂ ਨੂੰ ਝੂੰਮਣ ਲਾ ਦਿੱਤਾ। ਭੰਗੜੇ ਟੀਮ ਦੀ ਪੇਸ਼ਕਸ਼ ਵੇਖ ਕੇ ਗੁਰਦੀਪ ਸਿੰਘ ਸਿੱਧੂ, ਕੁਲਵੰਤ ਸਾਂਹ, ਉਸਤਾਦ ਰਣਬੀਰ ਸਿੰਘ ਸਹੋਤਾ ਪਿੰਦੀ ਤੇ ਦਲਜੀਤ ਅਠਵਾਲ ਨੇ ਗਿੱਧੇ ਤੇ ਭੰਗੜੇ ਦੀ ਟੀਮ ਨੂੰ ਮੁਬਾਰਕਾਂ ਦਿੱਤੀਆਂ।
No comments:
Post a Comment