ਬ੍ਰਿਸਬੇਨ, 13 ਜਨਵਰੀ (ਮਹਿੰਦਰਪਾਲ ਸਿੰਘ ਕਾਹਲੋਂ)-ਆਸਟ੍ਰੇਲੀਆ ਦੇ ਪ੍ਰਾਂਤ ਕੁਈਨਜ਼ਲੈਂਡ ਦੀ ਰਾਜਧਾਨੀ ਬ੍ਰਿਸਬੇਨ ਦੇ ਉੱਤਰੀ ਇਲਾਕੇ ਦੀਆਂ ਸੰਗਤਾਂ ਵੱਲੋਂ 2009 'ਚ ਨਵੇਂ ਗੁਰੂ ਘਰ ਨੂੰ ਲੈ ਕੇ ਸ਼ੁਰੂ ਕੀਤਾ ਕੰਮ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ। ਗੁਰੂ ਘਰ ਲਈ ਥਾਂ ਵਿਚ ਪੁਰਾਣੇ ਵੱਡੇ ਘਰ ਨੂੰ ਆਰਜ਼ੀ ਤੌਰ 'ਤੇ ਵਰਤਦੇ ਹੋਏ ਨਵੀਂ ਉਸਾਰੀ ਲਈ ਨਕਸ਼ੇ ਆਦਿ ਕੌਂਸਲ ਵਿਚ ਦਾਖ਼ਲ ਕਰ ਦਿੱਤੇ ਗਏ ਹਨ। ਇਸ ਗੁਰੂ ਘਰ ਲਈ ਨਵੀਂ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਵਿਚ ਬੀਬੀ ਹਰਵਿੰਦਰ ਕੌਰ, ਦਵਿੰਦਰ ਕੌਰ, ਸੁਖਵਿੰਦਰ ਸਿੰਘ, ਮੋਤਾ ਸਿੰਘ, ਪਰਮਿੰਦਰ ਸਿੰਘ, ਗੁਰਵਿੰਦਰ ਸਿੰਘ, ਪਾਲ ਸਿੰਘ, ਮਨਮੋਹਨ ਸਿੰਘ ਢਿੱਲੋਂ ਅਤੇ ਕੁਲਵੰਤ ਸਿੰਘ ਚੁਣੇ ਗਏ। ਇਸ ਤੋਂ ਇਲਾਵਾ ਬਿਲਡਿੰਗ ਕਮੇਟੀ ਲਈ ਗੁਰਮੀਤ ਸਿੰਘ ਕੰਗ, ਜੋਧ ਸਿੰਘ ਸਿੱਧੂ, ਕੁਲਵੰਤ ਸਿੰਘ, ਮਨਮੋਹਨ ਸਿੰਘ ਅਤੇ ਪਰਮਿੰਦਰ ਸਿੰਘ ਚੁਣੇ ਗਏ। ਗੁਰਦੁਆਰਾ ਸਾਹਿਬ ਦੇ ਨਾਲ ਲਾਇਬ੍ਰੇਰੀ, ਮਿਊਜ਼ੀਅਮ, ਪੰਜਾਬੀ ਸਕੂਲ ਤੇ ਕੀਰਤਨ ਸਿਖਾਉਣ ਲਈ ਵੀ ਪ੍ਰਬੰਧ ਹੋਵੇਗਾ। ਇਸ ਪ੍ਰਾਜੈਕਟ ਉੱਪਰ 50 ਲੱਖ ਡਾਲਰ ਦਾ ਖਰਚ ਆਉਣ ਦਾ ਅਨੁਮਾਨ ਹੈ। ਗੁਰੂ ਘਰ ਲਈ 13 ਲੱਖ ਡਾਲਰ ਦੀ ਜ਼ਮੀਨ ਪਹਿਲਾਂ ਹੀ ਖਰੀਦੀ ਜਾ ਚੁੱਕੀ ਹੈ। ਸਮੂਹ ਸੰਗਤਾਂ ਨੂੰ ਇਸ ਕਾਰਜ 'ਚ ਹਿੱਸਾ ਪਾਉਣ ਦੀ ਅਪੀਲ ਕੀਤੀ ਗਈ।
No comments:
Post a Comment