ਕਤਲ ਦੇ ਦੋਸ਼ਾਂ 'ਚ ਗ੍ਰਿਫਤਾਰ ਭਰਾ ਤੇ ਪੁੱਤਰ ਨੇ ਹਾਦਸੇ ਵੇਲੇ ਮੌਜੂਦਗੀ ਸਵੀਕਾਰੀ
ਵੈਨਕੂਵਰ, 13 ਜਨਵਰੀ (ਪ੍ਰੋ: ਗੁਰਵਿੰਦਰ ਸਿੰਘ ਧਾਲੀਵਾਲ)-ਕੈਨੇਡਾ ਦੇ ਸ਼ਹਿਰ ਮਾਂਟਰੀਅਲ ਵਿਚ ਚੱਲ ਰਹੇ ਇਕੋ ਪਰਿਵਾਰ ਦੇ ਚੌਹਰੇ ਕਤਲ ਕੇਸ ਵਿਚ ਪਹਿਲਾਂ ਦਰਜਾ ਦੋਸ਼ਾਂ ਦਾ ਸਾਹਮਣੇ ਕਰ ਰਹੇ 20 ਸਾਲਾ ਹਾਮਿਦ ਮੁਹੰਮਦ ਵੱਲੋੀ ਇਕ ਟੇਪ ਵਿਚ ਸਨਸਨੀਖੇਜ਼ ਖੁਲਾਸਾ ਕੀਤਾ ਗਿਆ ਕਿ ਉਸਦੀ ਮਤਰੇਈ ਮਾਂ ਤੇ ਤਿੰਨ ਭੈਣਾਂ ਦੇ ਡੁੱਬਣ ਵੇਲੇ ਉਹ ਰੀਡੋ ਕਨਾਲ, ਕਿੰਗਸਤਾਨ ਵਾਲੀ ਥਾਂ 'ਤੇ ਮੌਜੂਦ ਸੀ। ਆਪਣੇ ਪਿਤਾ ਮੁਹੰਮਦ ਸਾਫੀਆ ਤੇ ਮਾਂ ਤੂਬਾ ਮੁਹੰਮਦ ਯਾਹੀਆ ਸਣੇ ਪਿਛਲੇ ਢਾਈ ਸਾਲ ਤੋਂ ਸਮੂਹਿਕ ਹੱਤਿਆ ਕਾਂਡ ਦੇ ਮੁਕੱਦਮੇ ਵਿਚ ਸ਼ਾਮਿਲ ਹਾਮਿਦ ਨੇ ਮੂਸਾ ਹਾਦੀ ਨਾਲ ਕੀਤੀਆਂ ਗੱਲਾਂ ਵਿਚ ਸਵਿਕਾਰਿਆਂ ਕਿ 30 ਜੂਨ 2009 ਨੂੰ ਨਿਆਗਰਾ ਫਾਲਜ਼ ਤੋਂ ਵਾਪਸ ਪਰਤਣ ਸਤੇਂ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਨੇੜਲੇ ਹੋਟਲ ਵਿਚ ਠਹਿਰੇ ਹੋਏ ਸੀ, ਜਦੋਂ ਉਸ ਦੀਆਂ ਭੈਣਾਂ 19 ਸਾਲ ਯੈਨਬ, 17 ਸਾਲਾ ਸਾਹਰ ਤੇ 13 ਸਾਲਾ ਗੀਤੀ ਤੇ ਮਤਰੇਈ ਮਾਂ ਰੋਨਾ ਅਮੀਰ ਮੁਹੰਮਦ ਨਿਸਾਨ ਸੈਂਟਰਾ ਕਾਰ ਵਿਚ ਸਵਾਰ ਹੋ ਕੇ ਹੋਟਲ ਵਿਚੋਂ ਚੱਲ ਪਈਆਂ। ਹਾਮਿਦ ਅਨੁਸਾਰ ਉਸ ਨੇ ਆਪਣੇ ਅੱਬਾ ਤੇ ਅੰਮੀ ਨੂੰ ਸੁੱਤਿਆਂ ਨਾਰ ਜਗਾਇਆ ਤੇ ਆਪਣੀ ਲੈਅਕਸਮ ਗੱਡੀ ਲੈ ਕੇ ਪਿੱਛੇ ਹੋ ਤੁਰਿਆ। ਕਥਿਤ ਦੋਸ਼ੀ ਅਨੁਸਾਰ ਰੀਡੋ ਕਨਾਲ ਨੇੜੇ ਜਾ ਕੇ ਅਚਾਨਕ ਸੈਂਟਰਾ ਕਾਰ ਬੰਦ ਹੋਗ ਈ ਤੇ ਉਸ ਦੀ ਗੱਡੀ ਮਗਰੋਂ ਉਸ ਵਿਚ ਵੱਜੀ। ਉਸ ਨੇ ਟੁੱਟੇ ਸ਼ੀਸ਼ਿਆਂ ਨੂੰ ਉਤਰ ਕੇ ਵੇਖਿਆ ਤਾਂ ਏਨੇ ਨੂੰ ਸੈਂਟਰਾ ਕਾਰ ਰੁੜ ਪਈ ਤੇ ਵੇਖਦੇ ਹੀ ਵੇਖਦੇ ਨੇੜਲੇ ਪਾਣੀ ਵਿਚ ਖਿਸਕ ਗਈ। ਰਿਕਾਰਡਿੰਗ ਵਿਚ 20 ਸਾਲਾ ਹਾਮਿਦ ਨੇ ਕਿਹਾ ਕਿ ਉਸ ਨੇ ਮਦਦ ਲਈ ਹਾਰਨ ਵਜਾਏ, ਫਿਰ ਰੱਸੀ ਵੀ ਸੁੱਟੀ ਪਰ 6-7 ਮਿੰਟ ਤੱਕ ਕੁਝ ਵੀ ਪਾਣੀ ਵਿਚੋਂ ਹਿਲਜੁਲ ਨਾ ਹੋਈ। ਉਹ ਬਹੁਤ ਘਬਰਾ ਗਿਆ ਤੇ ਆਪਣੇ ਮਾਪਿਆਂ ਤੋਂ ਡਰਦਾ ਮਾਰਾ ਹੋਟਲ ਜਾਣ ਦੀ ਥਾਂ ਮਾਂਟਰੀਅਲ ਚਲਿਆ ਗਿਆ। ਹਾਮਿਦ ਨੇ ਦਲੀਲ ਦਿੱਤੀ ਕਿ ਉਸ ਨੇ ਪੁਲਿਸ ਜਾਂ ਮਾਂ-ਬਾਪ ਨੂੰ ਇਸ ਬਾਰੇ ਨਹੀਂ ਦੱਸਿਆ ਕਿਉਂਕਿ ਉਹ ਡਰਦਾ ਸੀ ਕਿ ਉਸ ਦੇ ਪਾਸ ਡਰਾਈਵਿੰਗ ਲਾਇਸੰਸ ਨਹੀਂ ਸੀ ਤੇ ਪਰਿਵਾਰ ਨੇ ਪਿਤਾ ਸਾਫੀਆ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਸੀ ਲਈ। ਦੱਸਣਯੋਗ ਹੈ ਕਿ ਪਹਿਲਾਂ ਹਾਮਿਦ ਹਾਦਸੇ ਵਾਲੇ ਥਾਂ 'ਤੇ ਹੋਣ ਤੋਂ ਇਨਕਾਰ ਕਰਦਾ ਰਿਹਾ ਹੈ। ਤਿੰਨੇ ਕਥਿਤ ਦੋਸ਼ੀਆਂ ਖਿਲਾਫ ਚੌਹਰੇ ਕਤਲ ਕੇਸ ਦੀ ਸੁਣਵਾਈ ਜਾਰੀ ਹੈ।
No comments:
Post a Comment