ਬਰਮਿੰਘਮ, 13 ਜਨਵਰੀ (ਪਰਵਿੰਦਰ ਸਿੰਘ)-ਪੰਜਾਬੀ ਜੋੜੇ ਵਲੋਂ ਚਾਰ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਸਥਾਪਤ ਕਰਾਊਨਜ਼ਵੇਅ ਇੰਸ਼ੋਰੰਸ ਬਰੋਕਰਜ਼ ਲਿਮਟਿਡ ਵਲੋਂ ਇਕ ਨਵੀਂ ਪਾਲਿਸੀ ਸ਼ੁਰੂ ਕੀਤੀ ਗਈ ਜਿਸ ਦੇ ਤਹਿਤ ਗੁਰਦੁਆਰੇ, ਮੰਦਿਰ, ਮਸਜਿਦਾਂ, ਕਮਿਊਨਿਟੀ ਸੈਂਟਰਾਂ ਅਤੇ ਧਾਰਮਿਕ ਸਕੂਲਾਂ ਨੂੰ ਬੀਮੇ ਸਬੰਧੀ ਵਿਸ਼ੇਸ਼ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਹ ਕੰਪਨੀ ਡਾ: ਧਰਮ ਦੁੱਗਲ ਅਤੇ ਡਾ. (ਸ੍ਰੀਮਤੀ) ਸਰੋਜ ਦੁੱਗਲ ਨੇ 1971 ਵਿਚ ਸਥਾਪਤ ਕੀਤੀ ਸੀ। ਡਾ: ਸਰੋਜ ਦੁੱਗਲ ਦੀਆਂ ਵਿਸ਼ੇਸ਼ ਸੇਵਾਵਾਂ ਸਦਕਾ ਇਹ ਕੰਪਨੀ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰਦੀ ਗਈ ਅਤੇ ਡਾ. ਦੁੱਗਲ ਨੂੰ ਪਹਿਲੀ ਏਸ਼ੀਅਨ ਲੇਡੀ ਇੰਸ਼ੋਰੈਂਸ ਅੰਡਰਰਾਈਟਰ ਬਣਨ ਦਾ ਮਾਣ ਵੀ ਹਾਸਲ ਹੈ । ਉਸ ਨੇ ਹਮੇਸ਼ਾ ਸਥਾਨਕ ਭਾਈਚਾਰਿਆਂ ਨੂੰ ਧਿਆਨ ਵਿਚ ਰੱਖਦਿਆਂ ਉਨ੍ਹਾਂ ਦੇ ਹਾਲਾਤ ਅਨੁਸਾਰ ਸੇਵਾਵਾਂ ਵਿਚ ਤਬਦੀਲੀਆਂ ਲਿਆਂਦੀਆਂ। ਕਰਾਊਨਜ਼ਵੇਅ ਪਹਿਲੀ ਏਸ਼ੀਅਨ ਇੰਸ਼ੋਰੈਂਸ ਕੰਪਨੀ ਹੈ ਜੋ ਕਿ ਯੂ.ਕੇ. ਵਿਚ 42 ਸਾਲਾਂ ਤੋਂ ਸਥਾਪਤ ਹੈ। ਇਸ ਨੂੰ ਹੁਣ ਤੱਕ ਕਈ ਮਾਣਮੱਤੇ ਐਵਾਰਡ ਹਾਸਲ ਹੋ ਚੁੱਕੇ ਹਨ। ਕਰਾਊਨਜ਼ਵੇਅ ਵਲੋਂ ਘਰਾਂ, ਦੁਕਾਨਾਂ, ਕਮਰਸ਼ੀਅਲ, ਕੇਟਰਿੰਗ ਵਪਾਰਾਂ ਅਤੇ ਧਾਰਮਿਕ ਸੰਸਥਾਵਾਂ ਦੇ ਲਈ ਵਿਸ਼ੇਸ਼ ਇੰਸ਼ੋਰੰਸ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਜਿਨ੍ਹਾਂ ਨੇ ਹੁਣ ਇਹ ਨਵੀਂ ਸਕੀਮ ਸ਼ੁਰੂ ਕੀਤੀ ਜਿਸ ਦੇ ਤਹਿਤ ਗੁਰੂ ਘਰਾਂ, ਮੰਦਿਰਾਂ, ਮਸਜਿਦਾਂ, ਕਮਿਊਨਿਟੀ ਸੈਂਟਰਾਂ ਅਤੇ ਧਾਰਮਿਕ ਸਕੂਲਾਂ ਨੂੰ ਇੰਸ਼ੋਰੈਂਸ ਦੀਆਂ ਵਿਸ਼ੇਸ਼ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਹ ਪਾਲਿਸੀ ਯੂ.ਕੇ. ਦੀਆਂ ਸੰਸਥਾਵਾਂ ਤੋਂ ਮਿਲੇ ਸੁਝਾਵਾਂ ਦੇ ਅਧਾਰ 'ਤੇ ਤਿਆਰ ਕੀਤੀ ਗਈ । ਇਸ ਤੋਂ ਇਲਾਵਾ ਕਰਾਊਨਜ਼ਵੇਅ ਨੇ ਆਪਣੇ ਮੌਜੂਦਾ ਗਾਹਕਾਂ ਵਲੋਂ ਕਰਾਊਨਜ਼ਵੇਅ ਤੋਂ ਕੋਈ ਹੋਰ ਪਾਲਿਸੀ ਲੈਣ 'ਤੇ ਵਿਸ਼ੇਸ਼ ਰਿਆਇਤ ਦਾ ਵੀ ਐਲਾਨ ਕੀਤਾ ।
No comments:
Post a Comment