ਮੈਲਬੌਰਨ, 1 ਜੁਲਾਈ (ਪੀ. ਟੀ. ਆਈ.)-ਆਸਟ੍ਰੇਲੀਆ ਨੇ ਇਮੀਗਰੇਸ਼ਨ ਦੇ ਨਵੇਂ ਨਿਯਮ ਲਾਗੂ ਕੀਤੇ ਹਨ ਜਿਨ੍ਹਾਂ ਵਿਚ ਹੁਣ ਉੱਚ ਸਿੱਖਿਆ ਅਤੇ ਅੰਗਰੇਜ਼ੀ ਭਾਸ਼ਾ ਵਿਚ ਕੁਸ਼ਲਤਾ ਨੂੰ ਲਾਜ਼ਮੀ ਬਣਾ ਦਿੱਤਾ ਗਿਆ ਹੈ। ਇਸ ਨਾਲ ਉਹ ਲੋਕ ਪ੍ਰਭਾਵਿਤ ਹੋਣਗੇ ਜੋ ਇਸ ਦੇਸ਼ ਵਿਚ ਵਸਣਾ ਚਾਹੁੰਦੇ ਹਨ। ਆਸਟ੍ਰੇਲੀਆ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਨਿਯਮ ਲਾਗੂ ਕਰਨ ਦਾ ਮਕਸਦ ਢੇਰਾਂ ਅਰਜ਼ੀਆਂ ਵਿਚੋਂ ਸਭ ਨਾਲੋਂ ਵਧੀਆ ਅਤੇ ਸਭ ਨਾਲੋਂ ਬੁੱਧੀਮਾਨ ਲੋਕਾਂ ਨੂੰ ਦੇਸ਼ ਵਿਚ ਸੱਦਣਾ ਹੈ। ਭਾਰਤੀਆਂ ਨੇ ਇਨ੍ਹਾਂ ਨਿਯਮਾਂ ਦੀ ਆਲੋਚਨਾ ਕੀਤੀ ਹੈ। ਆਸਟ੍ਰੇਲੀਆ ਦੀ ਸਰਕਾਰ ਵੱਲੋਂ 'ਇੰਡੀਪੈਂਡੈਂਟ ਸਕਿੱਲਡ ਮਾਈਗਰੇਸ਼ਨ ਪੋਆਇੰਟਸ ਟੈਸਟ' ਵਿਚ ਤਬਦੀਲੀ ਕਰਕੇ ਨਵੀਂ ਇਮੀਗਰੇਸ਼ਨ ਪੁਆਇੰਟ ਪ੍ਰਣਾਲੀ ਨੂੰ ਪੇਸ਼ ਕੀਤਾ ਹੈ ਜਿਸ ਅਨੁਸਾਰ ਹੁਣ ਕੰਮ ਦੇ ਤਜਰਬੇ ਅਤੇ ਉਚੇਰੀ ਵਿੱਦਿਆ ਦੇ ਨਾਲ-ਨਾਲ ਅੰਗਰੇਜ਼ੀ ਭਾਸ਼ਾ ਦੀ ਨਿਪੁੰਨਤਾ 'ਤੇ ਜ਼ੋਰ ਦਿੱਤਾ ਜਾਵੇਗਾ।
No comments:
Post a Comment