ਨਵੀਂ ਦਿੱਲੀ, 1 ਜੁਲਾਈ (ਏਜੰਸੀ)-ਏ. ਟੀ. ਐਮ. ਦੀ ਵਰਤੋਂ ਕਰਨ ਵਾਲਿਆਂ ਲਈ ਇਕ ਚੰਗੀ ਤੇ ਇਕ ਮਾੜੀ ਖ਼ਬਰ ਹੈ। ਇਕ ਪਾਸੇ ਜਿਥੇ ਅੱਜ ਤੋਂ ਟ੍ਰਾਂਜੈਕਸ਼ਨ ਫੇਲ੍ਹ
ਹੋ ਜਾਣ 'ਤੇ ਸ਼ਿਕਾਇਤ ਕਰਨ ਦੇ 7 ਦਿਨਾਂ ਦੇ ਅੰਦਰ ਹੀ ਤੁਹਾਡੇ ਖਾਤੇ 'ਚ ਪੈਸੇ ਵਾਪਸ ਆ ਜਾਣਗੇ। ਉਥੇ ਹੀ ਦੂਜੇ ਪਾਸੇ ਬਕਾਇਆ ਦੇਖਣ ਲਈ ਦੂਸਰੇ ਬੈਂਕਾਂ ਦੇ ਏ. ਟੀ. ਐਮ. ਨੂੰ ਤੈਅ ਸੀਮਾ ਤੋਂ ਜ਼ਿਆਦਾ ਵਰਤੋਂ ਕਰਨ 'ਤੇ ਵੱਖਰਾ ਚਾਰਜ ਲੱਗੇਗਾ। ਪਹਿਲਾਂ ਕਿਸੇ ਹੋਰ ਬੈਂਕ ਦੇ ਏ. ਟੀ. ਐਮ. ਤੋਂ ਪੰਜ ਵਾਰ ਤੱਕ ਪੈਸੇ ਕੱਢਣ 'ਤੇ ਕੋਈ ਫੀਸ ਨਹੀਂ ਲੱਗਦੀ ਸੀ ਜਦ ਕਿ ਹੋਰ ਬੈਂਕਾਂ ਦੇ ਏ. ਟੀ. ਐਮ. ਤੋਂ ਕਿੰਨੀ ਵਾਰ ਵੀ ਆਪਣੇ ਖਾਤੇ ਦੀ ਜਾਣਕਾਰੀ ਲਈ ਜਾ ਸਕਦੀ ਹੈ ਪਰ ਅੱਜ ਤੋਂ ਜਾਰੀ ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੋਰ ਏ. ਟੀ. ਐਮ. ਤੋਂ ਪੰਜ ਵਾਰ ਤੋਂ ਜ਼ਿਆਦਾ ਪੈਸੇ ਕਢਵਾਉਣ, ਬਕਾਇਆ ਜਾਣਨ ਜਾਂ ਪਿੰਨ ਨੰਬਰ ਬਦਲਣ 'ਤੇ ਵੀ ਹੁਣ ਜੁਰਮਾਨਾ ਲਾਇਆ ਜਾਵੇਗਾ। ਉਧਰ ਏ. ਟੀ. ਐਮ. 'ਚ ਪੈਸੇ ਫਸਾਉਣ ਵਾਲਿਆਂ ਲਈ ਚੰਗੀ ਖ਼ਬਰ ਹੈ ਜੇਕਰ ਕੋਈ ਏ. ਟੀ. ਐਮ. 'ਚ ਟ੍ਰਾਂਜੈਕਸ਼ਨ ਫੇਲ੍ਹ ਹੋ ਜਾਣ 'ਤੇ ਪੈਸੇ ਫਸ ਜਾਂਦੇ ਹਨ ਤਾਂ ਹੁਣ ਇਹ ਪੈਸੇ ਦੀ ਸ਼ਿਕਾਇਤ ਕਰਨ ਦੇ 7 ਦਿਨਾਂ ਦੇ ਅੰਦਰ ਵਾਪਸ ਮਿਲ ਜਾਣਗੇ। ਪਹਿਲਾਂ ਫਸੇ ਹੋਏ ਪੈਸੇ ਦੀ ਸ਼ਿਕਾਇਤ ਦਰਜ ਕਰਵਾਉਣ ਤੋਂ 12 ਦਿਨ ਬਾਅਦ ਪੈਸੇ ਵਾਪਸ ਮਿਲਦੇ ਸਨ।
No comments:
Post a Comment