ਬੋਸਟਨ, 1 ਜੁਲਾਈ (ਏਜੰਸੀ)-ਲਾਸ ਏਂਜਲਸ 'ਚ ਵਿੱਦਿਅਕ ਟੂਰ ਲਈ ਗਿਆ ਇਕ 15 ਸਾਲ ਦਾ ਲੜਕਾ ਪਿਛਲੇ ਹਫ਼ਤੇ ਲਾਪਤਾ ਹੋ ਗਿਆ। ਲਵਦੀਪ ਸਿੰਘ ਨਾਂਅ ਦੇ ਇਸ ਲੜਕੇ ਨੂੰ 23 ਜੁਲਾਈ ਦੀ ਸਵੇਰ ਆਖਰੀ ਵਾਰ ਦੇਖਿਆ ਗਿਆ ਸੀ। ਅਧਿਕਾਰੀ ਲੜਕੇ ਨੂੰ ਲੱਭਣ ਲਈ ਲੋਕਾਂ ਦੀ ਮਦਦ ਲੈ ਰਹੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਲਵਦੀਪ ਜਿਨ੍ਹਾਂ ਹਾਲਾਤ 'ਚ ਗੁੰਮ ਹੋਇਆ ਉਹ ਅਜੇ ਸਾਫ ਨਹੀਂ ਹੋਏ ਤੇ ਕਿਸੇ ਵੀ ਤਰ੍ਹਾਂ ਦੀ ਧੋਖੇਬਾਜ਼ੀ ਦੀ ਗੱਲ ਵੀ ਸਾਮਹਣੇ ਨਹੀਂ ਆਈ ਹੈ। ਖੁਫੀਆ ਵਿਭਾਗ ਦੇ ਮੁਖੀ ਡਾਰਨੇਲ ਡਾਵੇਨਪਾਟ ਨੇ ਕਿਹਾ ਕਿ ਜਿਵੇਂ ਦਿਨ ਗੁਜ਼ਰ ਰਹੇ ਹਨ ਉਨ੍ਹਾਂ ਦੀ ਚਿੰਤਾ ਵਧਦੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਉਸ ਕੋਲ ਕਾਫੀ ਪੈਸੇ ਸਨ ਤੇ ਇੰਟਰਨੈੱਟ 'ਤੇ ਬਣਾਏ ਕਿਸੇ ਦੋਸਤ ਨੇ ਉਸ ਨੂੰ ਬੁਲਾਇਆ ਤੇ ਲੁੱਟ ਲਿਆ ਹੋਵੇਗਾ। ਉਸ ਨੂੰ ਚੰਗੀ ਤਰ੍ਹਾਂ ਅੰਗਰੇਜ਼ੀ ਬੋਲਣੀ ਨਹੀਂ ਆਉਂਦੀ ਤੇ ਉਹ ਪਹਿਲੀ ਵਾਰ ਲਾਸ ਏਂਜਲਸ ਆਇਆ ਹੈ। ਉਸ ਨੂੰ ਇਥੋਂ ਬਾਰੇ ਜ਼ਿਆਦਾ ਕੁਝ ਪਤਾ ਵੀ ਨਹੀਂ ਹੈ। ਲਵਦੀਪ ਦੇ ਵਿਭਾਗ ਵੱਲੋਂ ਪਤਾ ਲੱਗਾ ਹੈ ਉਸ ਦੇ ਲਾਪਤਾ ਹੋਣ ਤੋਂ ਪਹਿਲਾਂ ਉਸ ਨੇ ਗ੍ਰੇਅ ਰੰਗ ਦੀ ਪੈਂਟ, ਕਮੀਜ਼ ਪਾਈ ਹੋਈ ਸੀ ਤੇ ਲਾਲ ਕਾਲੇ ਰੰਗ ਦਾ ਬੈਗ ਉਸ ਦੇ ਕੋਲ ਸੀ। ਸੇਨ ਫਰਾਂਸਿਸਕੋ ਲਵਦੀਪ ਦੇ ਗਰੁੱਪ ਵੱਲੋਂ ਟੂਰ ਜਾਰੀ ਰੱਖਿਆ ਗਿਆ ਤੇ ਉਨ੍ਹਾਂ ਸ਼ੁੱਕਰਵਾਰ ਨੂੰ ਵਾਪਸ ਭਾਰਤ ਆਉਣਾ ਸੀ।
No comments:
Post a Comment