ਬਰਮਿੰਘਮ, 20 ਅਗਸਤ (ਪਰਵਿੰਦਰ ਸਿੰਘ)-ਵਿਲਜ਼ ਤੇ ਕੇਟ ਨੇ ਬਰਮਿੰਘਮ ਵਿਚ ਦੰਗਿਆਂ ਤੋਂ ਪ੍ਰਭਾਵਿਤ ਖੇਤਰ ਦਾ ਅੱਜ ਦੌਰਾ ਕੀਤਾ। ਉਹ ਹਾਰੂਨ ਜਹਾਂ (21) ਅਤੇ ਭਰਾ ਸ਼ਾਹਿਦ ਅਲੀ (30) ਤੇ ਅਬਦੁੱਲ ਮਸਤਾਵੀਰ (31) ਜੋ ਕਿ ਦੰਗਿਆਂ ਦੌਰਾਨ ਕਾਰ ਹਾਦਸੇ ਵਿਚ ਮਾਰ ਦਿੱਤੇ ਗਏ ਸਨ ਦੇ ਮਾਪਿਆਂ ਨਾਲ ਉਨ੍ਹਾਂ 15 ਮਿੰਟਾਂ ਤੱਕ ਮੀਟਿੰਗ ਕੀਤੀ। ਸੇਂਟ ਜੇਮਜ਼ ਪੈਲੇਸ ਦੇ ਬੁਲਾਰੇ ਨੇ ਕਿਹਾ ਕਿ ਡਿਊਕ ਆਫ ਡੱਚਿਜ਼ ਨੇ ਦੰਗਿਆਂ ਦੌਰਾਨ ਜਿਨ੍ਹਾਂ ਦੇ ਬੱਚੇ ਮਾਰੇ ਗਏ ਸਨ ਉਨ੍ਹਾਂ ਦੇ ਸਾਹਸ ਦੀ ਸ਼ਲਾਘਾ ਕੀਤੀ। ਵਿਲਜ਼ ਤੇ ਕੇਟ ਨੇ ਵਪਾਰੀਆਂ, ਸਥਾਨਕ ਲੋਕਾਂ ਤੇ ਹੰਗਾਮੀ ਸੇਵਾਵਾਂ ਵਾਲਿਆਂ ਨਾਲ ਵੀ ਮੁਲਾਕਾਤ ਕੀਤੀ। ਉਸ ਤੋਂ ਬਾਅਦ ਉਹ ਸ਼ਹਿਰ ਦੇ ਪਤਵੰਤਿਆਂ ਲੋਕਾਂ ਨਾਲ ਵੀ ਮੀਟਿੰਗ ਕੀਤੀ ਅਤੇ ਦੰਗਿਆਂ ਦੌਰਾਨ ਜਿਹੜੀਆਂ ਦੁਕਾਨਾਂ ਲੁੱਟੀਆਂ ਗਈਆਂ ਸਨ ਉਨ੍ਹਾਂ ਦੇ ਮਾਲਕਾਂ ਅਤੇ ਸਟਾਫ ਨੂੰ ਵੀ ਮਿਲੇ। ਜਿਸ ਵੀ ਥਾਂ 'ਤੇ ਇਹ ਸ਼ਾਹੀ ਜੋੜਾ ਗਿਆ। ਉਨ੍ਹਾਂ ਦਾ ਬਹੁਤ ਹੀ ਚੰਗੀ ਤਰ੍ਹਾਂ ਸਵਾਗਤ ਕੀਤਾ ਗਿਆ।
No comments:
Post a Comment