ਕੈਲਗਰੀ 20 ਅਗਸਤ ( ਜਸਜੀਤ ਸਿੰਘ ਧਾਮੀ )-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਪ੍ਰਵਾਸੀ ਮਾਮਲਿਆਂ ਸਬੰਧੀ ਇੰਚਾਰਜ ਨਿਯੁਕਤ ਕੀਤੇ ਸ: ਜਸਬੀਰ ਸਿੰਘ ਜੱਸੀ ਖੰਗੂੜਾ ਵਿਧਾਇਕ ਨੇ ਪ੍ਰਵਾਸੀ ਸਿੱਖਾਂ ਦੀਆਂ ਕਾਲੀਆਂ ਸੂਚੀਆਂ ਖਤਮ ਕਰਨ, ਜ਼ਮੀਨਾਂ-ਜਾਇਦਾਦਾਂ ਦੇ ਕਬਜ਼ੇ ਰੋਕਣ ਅਤੇ ਵੋਟ ਦੇ ਹੱਕ ਨੂੰ ਵਿਹਾਰਕ ਰੂਪ ਜਲਦੀ ਦੇਣ ਦੇ ਮੁੱਦਿਆਂ ਤੇ ਪਹਿਰਾ ਦੇਣ ਦਾ ਭਰੋਸਾ ਦਿਵਾਇਆ। ਸ: ਮਨਮੀਤ ਸਿੰਘ ਭੁੱਲਰ ਵਿਧਾਇਕ, ਜਗਵੰਤ ਸਿੰਘ ਗਿੱਲ ਪ੍ਰਧਾਨ ਇੰਡੀਅਨ ਓਵਰਸ਼ੀਜ਼ ਕਾਂਗਰਸ ਅਲਬਰਟਾ, ਮਨਜੋਤ ਸਿੰਘ ਗਿੱਲ, ਕਮਲਜੀਤ ਬਾਸੀ, ਸੁੱਖ ਤੂਰ, ਰਾਜ ਗਰੇਵਾਲ, ਅਮ੍ਰਿਤਪਾਲ ਸਿੰਘ ਸ਼ੌਕੀ, ਦਲਜੀਤ ਟਿਵਾਣਾ, ਹਰਬੰਸ ਬੁੱਟਰ, ਸਰੀਤਮ ਰਾਏ, ਜਗਜੀਵਨ ਸਿੰਘ ਬੱਲ, ਡਾ: ਜਸਵੀਰ ਸਿੰਘ ਮੂੰਡੀ, ਜਗਮੋਹਣ ਸਿੰਘ ਗਰੇਵਾਲ, ਮਾਸਟਰ ਮਹਿੰਦਰ ਸਿੰਘ, ਗੁਰਪ੍ਰੀਤ ਗਰੇਵਾਲ, ਗੁਰਮੀਤ ਸਿੰਘ, ਤਲਵਿੰਦਰ ਪ੍ਰਮਾਰ, ਬਲਵਿੰਦਰ ਸਿੰਘ, ਨਵਜੀਤ ਸਿੰਘ ਸਿੱਧੂ, ਰਵਿੰਦਰ ਸਿੰਘ ਸਿੱਧੂ ਅਤੇ ਹੋਰ ਹਾਜ਼ਰ ਸਨ।
No comments:
Post a Comment