ਐਡਮਿੰਟਨ, 20 ਅਗਸਤ (ਵਤਨਦੀਪ ਸਿੰਘ ਗਰੇਵਾਲ)-'ਸਮਾਜ ਵਿਚ ਸੁਧਾਰ ਲਿਆਉਣ ਲਈ ਮੀਡੀਆ ਅਹਿਮ ਰੋਲ ਅਦਾ ਕਰ ਰਿਹਾ ਹੈ, ਪਰ ਹਿੰਦੁਸਤਾਨ ਦੀ ਅਮੀਰ ਸ਼੍ਰੇਣੀ ਤੇ ਸਿਆਸੀ ਨੇਤਾ ਮੀਡੀਆ ਨੂੰ ਨਿਰਦੇਸ਼ਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜੋ ਆਮ ਵਿਅਕਤੀ ਲਈ ਘਾਤਕ ਸਾਬਿਤ ਹੋ ਸਕਦਾ ਹੈ।' ਇਹ ਵਿਚਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੱਤਰਕਾਰੀ ਦੇ ਪ੍ਰੋਫੈਸਰ ਡਾ: ਹਰਜਿੰਦਰ ਵਾਲੀਆ ਨੇ ਸਥਾਨਿਕ ਬੈਂਕੁਟ ਹਾਲ ਵਿਚ ਇਕ ਸਨਮਾਨ ਸਮਾਰੋਹ ਦੌਰਾਨ ਪ੍ਰਗਟ ਕੀਤੇ। ਇਸ ਮੌਕੇ ਕੈਲਗਿਰੀ ਤੋਂ ਮੈਂਬਰ ਪਾਰਲੀਮੈਂਟ ਦਵਿੰਦਰ ਸ਼ੋਰੀ ਤੇ ਵਿਧਾਇਕ ਪੀਟਰ ਸੰਧੂ ਨੇ ਫਾਊਂਡੇਸ਼ਨ ਦੇ ਕਾਰਜਾਂ ਦੀ ਪ੍ਰਸੰਸਾ ਕੀਤੀ। ਸਟੇਜ ਦੀ ਭੂਮਿਕਾ ਗਲੋਬਲ ਫਾਊਂਡੇਸ਼ਨ ਐਡਮਿੰਟਨ ਚੈਪਟਰ ਦੇ ਪ੍ਰਧਾਨ ਯਸ਼ ਸ਼ਰਮਾ ਨੇ ਨਿਭਾਈ। ਇਸ ਮੌਕੇ ਕੌਂਸਲਰ ਅਮਰਜੀਤ ਸੋਹੀ, ਪਾਲ ਸਿੰਘ ਪੁਰੇਵਾਲ, ਰੇਸ਼ਮਦੀਪ ਮੁੰਡੀ, ਪਾਲ ਬੋਪਾਰਾਏ, ਡਾ: ਕਾਲੀਆ, ਮਨਜੀਤ ਪੂੰਨੀਆ, ਸੁਖਜੀਤ ਚਹਿਲ, ਇੰਦਰਜੀਤ ਸਿੰਘ, ਲਾਟ ਭਿੰਡਰ, ਪਰਮਿੰਦਰ ਸਿੰਘ, ਜਰਨੈਲ ਸਿੰਘ ਬਸੋਤਾ ਅਤੇ ਹਰਜਿੰਦਰ ਆਹਲੂਵਾਲੀਆ ਵੀ ਹਾਜ਼ਰ ਸਨ।
No comments:
Post a Comment