ਚੰਡੀਗੜ੍ਹ, 30 ਅਗਸਤ (ਗੁਰਪ੍ਰੀਤ ਸਿੰਘ ਨਿੱਝਰ)-ਚੰਡੀਗੜ੍ਹ ਦੇ ਹਵਾਈ ਅੱਡੇ ਉੱਪਰ ਦਿੱਲੀ ਤੋਂ ਪੁੱਜੇ ਕਿੰਗ ਫਿਸ਼ਰ ਏਅਰ ਲਾਈਨ ਦੇ ਜਹਾਜ਼ ਵਿਚ ਬੰਬ ਹੋਣ ਦੀ ਸੂਚਨਾ ਨੇ ਚੰਡੀਗੜ੍ਹ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਨੂੰ ਭਾਜੜਾਂ ਪਾ ਦਿੱਤੀਆਂ। ਪੁਲਿਸ ਅਨੁਸਾਰ ਜਹਾਜ਼ ਦੀ ਸਫ਼ਾਈ ਮੌਕੇ ਸਫ਼ਾਈ ਮੁਲਾਜ਼ਮ ਨੂੰ ਜਹਾਜ਼ ਦੀ ਸੀਟ ਉਪਰ ਪਿਆ ਇੱਕ ਨੈਪਕਿਨ ਮਿਲੀਆ ਸੀ, ਜਿਸ ਉੱਪਰ ਲਿਖਿਆ ਸੀ ਕਿ ਇਸ ਜਹਾਜ਼ ਵਿਚ ਬੰਬ ਹੈ ਜੋ 90 ਮਿੰਟ ਬਾਅਦ ਫਟੇਗਾ। ਸਫ਼ਾਈ ਮੁਲਾਜ਼ਮ ਨੇ ਉੱਕਤ ਨੈਪਕਿਨ ਹਵਾਈ ਅੱਡਾ ਅਧਿਕਾਰੀਆਂ ਨੂੰ ਦਿਖਾਇਆ ਤਾਂ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ। ਇਸ ਪਿੱਛੋਂ ਸੁਰੱਖਿਆ ਦਸਤਿਆਂ ਅਤੇ ਬੰਬ ਨਿਰੋਧੀ ਟੀਮ ਨੇ ਉਸ ਜਹਾਜ਼ ਦਾ ਪੱਤਾ-ਪੱਤਾ ਛਾਣ ਮਾਰਿਆ ਪਰ ਕੋਈ ਬੰਬ ਵਰਗੀ ਚੀਜ਼ ਨਾ ਮਿਲੀ।
No comments:
Post a Comment