News, Views and Information about NRIs.

A NRI Sabha of Canada's trusted source of News & Views for NRIs around the World.



August 30, 2011

Four Indians among those raised fund for Barack Obama

ਓਬਾਮਾ ਲਈ ਫੰਡ ਜੁਟਾਉਣ ਵਾਲਿਆਂ 'ਚ ਚਾਰ ਭਾਰਤੀ
ਵਾਸ਼ਿੰਗਟਨ, 30 ਅਗਸਤ (ਏਜੰਸੀ)-ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਦੂਸਰੇ ਕਾਰਜਕਾਲ ਦੇ ਚੋਣ ਪ੍ਰਚਾਰ ਲਈ ਫੰਡ ਇਕੱਠਾ ਕਰਨ ਵਾਲੇ ਪ੍ਰਮੁੱਖ ਲੋਕਾਂ 'ਚ ਭਾਰਤੀ ਮੂਲ ਦੇ ਚਾਰ ਅਮਰੀਕੀ ਨਾਗਰਿਕ ਉਭਰ ਕੇ ਸਾਹਮਣੇ ਆਏ ਹਨ। ਓਪੇਨ ਸੀਕ੍ਰੇਟਸ ਡਾਟ ਆਰਗ ਮੁਤਾਬਿਕ ਰਾਸ਼ਟਰਪਤੀ ਦੇ ਅਹੁਦੇ ਲਈ ਦੂਸਰੀ ਪਾਰੀ ਨੂੰ ਲੈ ਕੇ ਓਬਾਮਾ ਦੀ ਚੋਣ ਪ੍ਰਚਾਰ ਲਈ ਕੁੱਲ 8.6 ਕਰੋੜ ਡਾਲਰ 'ਚੋਂ 3.5 ਕਰੋੜ ਡਾਲਰ ਅਜੇ ਤੱਕ ਇਕੱਠੇ ਕੀਤੇ ਗਏ ਹਨ। ਉਨ੍ਹਾਂ ਲਈ ਫੰਡ ਜੁਟਾਉਣ ਵਾਲਿਆਂ 'ਚ ਸ਼ਾਮਿਲ ਭਾਰਤੀ ਮੂਲ ਦੇ ਚਾਰ ਪ੍ਰਮੁੱਖ 'ਬੰਡਲਰਾਂ' 'ਚ ਅਜੀਤਾ ਰਾਜੀ, ਸ਼ੇਫਾਲੀ ਰਾਜਦਾਨ ਦੁੱਗਲ, ਦੇਵੇਨ ਪਾਰੇਖ ਤੇ ਕਵਿਤਾ ਤੰਖਾ ਨੇ ਕਰੀਬ 10 ਲੱਖ ਡਾਲਰ ਦਾ ਫੰਡ ਜੁਟਾਇਆ ਹੈ। ਅਮਰੀਕੀ ਰਾਜਨੀਤਕ ਸ਼ਬਦਕੋਸ਼ 'ਚ 'ਬੰਡਲਰ' ਅਜਿਹੇ ਵਿਅਕਤੀਆਂ ਨੂੰ ਕਿਹਾ ਜਾਂਦਾ ਹੈ ਜੋ ਆਪਣੇ ਦੋਸਤਾਂ ਦੀ ਮਦਦ ਨਾਲ ਫੰਡ ਜੁਟਾਉਂਦਾ ਹੈ। ਤਾਜ਼ਾ ਅੰਕੜਿਆਂ ਮੁਤਾਬਿਕ ਕੈਲੀਫੋਰਨੀਆ ਆਧਾਰਿਤ ਨਿਵੇਸ਼ਕ ਅਜੀਤਾ ਰਾਜ਼ੀ ਨੇ ਓਬਾਮਾ ਦੇ ਚੋਣ ਪ੍ਰਚਾਰ ਲਈ ਪੰਜ ਲੱਖ ਡਾਲਰ ਦਾ ਫੰਡ ਜੁਟਾਉਣ 'ਚ ਯੋਗਦਾਨ ਦਿੱਤਾ। ਅਜੀਤਾ ਡੈਮੋਕ੍ਰੇਟਿਕ ਨੈਸ਼ਨਲ ਕਮੇਟੀ ਤੇ ਰਾਸ਼ਟਰੀ ਸਲਾਹਕਾਰ ਬੋਰਡ ਦੀ ਮੈਂਬਰ ਹੈ। ਇਸ ਦੇ ਬਾਅਦ ਫੇਹਰਿਸਤ 'ਚ ਨਿਊਯਾਰਕ ਦੇ ਦੇਵੇਨ ਪਾਰੇਖ ਨੇ ਦੋ ਲੱਖ ਡਾਲਰ ਤੋਂ ਲੈ ਕੇ ਪੰਜ ਲੱਖ ਡਾਲਰ ਦਰਮਿਆਨ ਫੰਡ ਜੁਟਾਉਣ 'ਚ ਮਦਦ ਕੀਤੀ। ਉਹ ਅਮਰੀਕੀ ਆਯਾਤ-ਨਿਰਯਾਤ ਬੈਂਕ ਦੇ ਸਲਾਹਕਾਰ ਬੋਰਡ ਦੇ ਮੈਂਬਰ ਹਨ। ਕੈਲੀਫੋਰਨੀਆ ਦੀ ਸ਼ੇਫਾਲੀ ਰਾਜਦਾਨ ਦੁੱਗਲ ਤੇ ਕਵਿਤਾ ਤੰਖਾ ਨੇ 50 ਹਜ਼ਾਰ ਤੋਂ ਇਕ ਲੱਖ ਡਾਲਰ ਦਾ ਫੰਡ ਜੁਟਾਇਆ ਹੈ। ਸ਼ੇਫਾਲੀ ਓਬਾਮਾ ਦੇ 2012 ਦੇ ਚੋਣ ਪ੍ਰਚਾਰ ਦੀ ਰਾਸ਼ਟਰੀ ਵਿੱਤ ਸੰਮਤੀ ਦੀ ਮੈਂਬਰ ਹੈ। ਜਦਕਿ ਕਵਿਤਾ ਕੈਲੀਫੋਰਨੀਆ ਦੇ ਲਾਸ ਏਂਜਲਸ ਐਲਟੋਸ ਹਿਲਸ ਤੋਂ ਇਕ ਮਸ਼ਹੂਰ ਬੁਲਾਰਾ ਹੈ।

No comments:

Post a Comment