ਮਹਾਰਾਣੀ ਐਲਿਜ਼ਾਬੈਥ ਸਕੂਲੀ ਬੱਚਿਆਂ ਨਾਲ।
ਲੰਡਨ 7 ਫਰਵਰੀ - ਬਰਤਾਨੀਆਂ ਦੀ ਮਹਾਰਾਣੀ ਐਲਿਜਾਬੈਥ ਦੂਜੀ ਦੀ 60ਵੀਂ ਤਾਜਪੋਸ਼ੀ ਵਰ੍ਹੇ ਗੰਢ ਕੱਲ੍ਹ ਬਰਤਾਨੀਆਂ ਦੇ ਵੱਖ ਵੱਖ ਹਿੱਸਿਆ ਵਿੱਚ ਮਨਾਈ ਗਈ ਜਿਸ ਦੌਰਾਨ ਮਹਾਰਾਣੀ ਨੇ ਸਕੂਲੀ ਬੱਚਿਆਂ ਨਾਲ ਆਪਣਾ ਦਿਨ ਮਨਾਇਆ ਅਤੇ ਉਥੇ ਲੰਡਨ ਵਿੱਚ ਤੋਪਾਂ ਦੀ ਸਲਾਮੀ ਦਿੱਤੀ ਗਈ।
ਇਸ ਮੌਕੇ ਮਹਾਰਾਣੀ ਨੇ ਕਿਹਾ ਕਿ ਉਹ ਇਕ ਵਾਰ ਫਿਰ ਖੁਦ ਨੂੰ ਲੋਕਾਂ ਦੀ ਸੇਵਾ ਦੇ ਲਈ ਸਮਰਪਿਤ ਕਰ ਰਹੀ ਹੈ। ਤਾਜਪੋਸ਼ੀ ਦੀ ਗੋਲਡਨ ਜੁਬਲੀ ਸਬੰਧੀ ਸਰਕਾਰੀ ਸਮਾਗਮ ਜੂਨ 2012 ਵਿੱਚ ਕਰਵਾਇਆ ਜਾਵੇਗਾ। ਯਾਦ ਰਹੇ ਬਰਤਾਨੀਆਂ ਦੀ ਮਹਾਰਾਣੀ ਐਲਿਜਾਬੈਥ ਦੂਜੀ ਕੇਵਲ 25 ਸਾਲਾਂ ਦੀ ਉਮਰ ਵਿਚ ਜਦੋਂ ਬਰਤਾਨੀਆਂ ਦੀ ਮਹਾਰਾਣੀ ਬਣੀ ਉਸ ਸਮੇਂ ਉਹ ਕੀਨੀਆ ਵਿਚ ਛੁੱਟੀਆਂ ਗੁਜ਼ਾਰ ਰਹੀ ਸੀ। ਉਸ ਸਮੇਂ ਮਹਾਰਾਣੀ ਐਲਿਜਾਬੈਥ ਦੇ ਵਿਆਹ ਨੂੰ ਸਿਰਫ 5 ਸਾਲ ਹੋਏ ਸਨ ਅਤੇ ਉਹ ਮਹਾਰਾਜਾ ਜਾਰਜ ਪੰਚਮ ਦੀ ਥਾਂ 'ਤੇ ਅਫਰੀਕਾ ਦੇ ਦੌਰੇ 'ਤੇ ਸੀ, ਜਿੱਥੋਂ ਉਹਨਾਂ ਨੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਜਾਣਾ ਸੀ। ਬ੍ਰਿਟੇਨ ਦੀ ਮਹਾਰਾਣੀ 85 ਸਾਲ ਦੀ ਹੋ ਚੁੱਕੀ ਹੈ। ਉਸ ਦੇ ਰਾਜ ਕਾਲ ਮੌਕੇ ਬਰਤਾਨੀਆਂ ਦੇ 11 ਪ੍ਰਧਾਨ ਮੰਤਰੀ ਬਦਲੇ ਹਨ ਅਤੇ ਡੇਵਿਡ ਕੈਮਰੂਨ 12ਵੇਂ ਪ੍ਰਧਾਨ ਮੰਤਰੀ ਹਨ।
No comments:
Post a Comment