News, Views and Information about NRIs.

A NRI Sabha of Canada's trusted source of News & Views for NRIs around the World.



February 7, 2012

ਟੋਰਾਂਟੋ ਵਿਖੇ ਅਗਸਤ 'ਚ ਹੋਵੇਗਾ ਪਹਿਲਾ ਪੰਜਾਬੀ ਇੰਟਰਨੈਸ਼ਨਲ ਫ਼ਿਲਮ ਅਕੈਡਮੀ ਅਵਾਰਡਜ਼


ਪ੍ਰੈੱਸ ਕਾਨਫ਼ਰੰਸ ਦੌਰਾਨ ਪਾਇਫਾ ਬਾਰੇ ਜਾਣਕਾਰੀ ਦਿੰਦੇ ਹੋਏ ਰਾਜਿੰਦਰ ਸੈਣੀ, ਬਰੈਂਪਟਨ ਦੀ ਮੇਅਰ ਬੀਬੀ ਸੂਜਨ ਫੈਨਲ ਅਤੇ ਸਿਟੀ ਕੌਂਸਲਰ ਵਿੱਕੀ ਢਿੱਲੋਂ।
ਟੋਰਾਂਟੋ - 7 ਫਰਵਰੀ ૿ ਪ੍ਰਵਾਸੀ ਮੀਡੀਆ ਗਰੁੱਪ ਵੱਲੋਂ ਇਕ ਬਹੁਤ ਵੱਡੀ ਪੁਲਾਂਘ ਪੁਟਦਿਆਂ ਅਗਸਤ ਮਹੀਨੇ ਵਿਚ ਟੋਰਾਂਟੋ ਵਿਖੇ ਪਹਿਲਾ ਪੰਜਾਬੀ ਇੰਟਰਨੈਸ਼ਨਲ ਫ਼ਿਲਮ ਅਕੈਡਮੀ (ਅਕਾਦਮੀ-ਸਨਮਾਨ) ਅਵਾਰਡਜ਼ (ਪਾਇਫਾ) ਸਮਾਗਮ ਕਰਵਾਇਆ ਜਾ ਰਿਹਾ ਹੈ। ਬੀਤੇ ਦਿਨੀਂ ਬਰੈਂਪਟਨ ਵਿਖੇ ਹੋਟਲ ਮੈਰੀਅਟ ਵਿਚ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪ੍ਰਵਾਸੀ ਮੀਡੀਆ ਗਰੁੱਪ ਦੇ ਸੰਚਾਲਕ ਸ: ਰਾਜਿੰਦਰ ਸੈਣੀ ਨੇ ਦੱਸਿਆ ਕਿ ਇਸ ਪਾਇਫਾ ਸਮਾਗਮ ਦੇ ਬਰਾਂਡ ਅਬੈਸਡਰ (ਦੂਤ) ਪੰਜਾਬ ਦੇ ਪੁੱਤਰ ਅਤੇ ਹਿੰਦੀ ਫ਼ਿਲਮ ਨਗਰੀ ਦੇ ਹੀਮੈਨ ਸ੍ਰੀ ਧਰਮਿੰਦਰ ਹੋਣਗੇ ਅਤੇ ਸ੍ਰੀ ਧਰਮਿੰਦਰ ਇਸ ਬਾਰੇ ਰਸਮੀ ਐਲਾਨ ਕਰਨ ਲਈ ਬਕਾਇਦਾ ਟੋਰਾਂਟੋ ਆਉਣਗੇ ਅਤੇ ਇਸ ਮੌਕੇ ਮਿਸਟਰ ਡਾਲਟਨ ਮੁਗਿੰਟੀ ਅਤੇ ਹਿੰਦੀ ਅਤੇ ਪੰਜਾਬੀ ਫ਼ਿਲਮਾਂ ਦੇ ਸਦਾ ਬਹਾਰ ਅਦਾਕਾਰ ਓਮਪੁਰੀ ਵੀ ਹਾਜ਼ਰ ਹੋਣਗੇ, ਜਦੋਂ ਕਿ ਇਸ ਮੌਕੇ ਪੰਜਾਬ ਅਤੇ ਪੰਜਾਬੀਅਤ ਲਈ ਕੰਮ ਕਰਨ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ ਜਾਵੇਗਾ। ਪਾਇਫਾ ਸਮਾਗਮ 3 ਅਗਸਤ ਸ਼ੁੱਕਰਵਾਰ ਤੋਂ ਸ਼ੁਰੂ ਹੋਵੇਗਾ, ਜਿਸ ਦੀ ਸ਼ੁਰੂਆਤ ਬਰੈਂਪਟਨ ਦੇ ਸਿਲਵਰ ਸਿਟੀ ਹਾਲ (ਸਿਨੇਮਾ) ਵਿਚ ਇਕ ਨਵੀਂ ਪੰਜਾਬੀ ਫ਼ਿਲਮ ਦਾ ਵਰਲਡ ਪ੍ਰੀਮੀਅਰ (ਪੰਜਾਬੀ ਫ਼ਿਲਮ ਵਿਸ਼ਵ ਪੱਧਰ 'ਤੇ ਜਾਰੀ ਕੀਤੀ ਜਾਵੇਗੀ) ਹੋਵੇਗਾ, ਜਿਸ ਵਿਚ ਇਸ ਫ਼ਿਲਮ ਦੇ ਨਿਰਮਾਤਾ-ਨਿਰਦੇਸ਼ਕ ਅਤੇ ਹੋਰ ਕਲਾਕਾਰ ਦਰਸ਼ਕਾਂ ਦੇ ਰੂ-ਬ-ਰੂ ਹੋਣਗੇ, ਜਦੋਂ ਕਿ 4-5 ਅਗਸਤ ਸ਼ਨੀਵਾਰ ਅਤੇ ਐਤਵਾਰ ਨੂੰ ਮਿਸੀਸਾਗਾ ਦੇ ਇੰਟਰਨੈਸ਼ਨਲ ਸੈਂਟਰ ਵਿਚ ਦੋ ਦਿਨ ਦਾ ਟਰੇਡ ਸ਼ੋਅ ਹੋਵੇਗਾ। ਜਦੋਂ ਕਿ 5 ਅਗਸਤ ਨੂੰ ਮਿਸੀਸਾਗਾ ਦੇ ਹਰਸੀ ਸੈਂਟਰ ਵਿਚ ਚਾਰ ਘੰਟੇ ਦੇ ਕਰੀਬ ਚੱਲਣ ਵਾਲਾ ਪੰਜਾਬੀ ਗਾਇਕਾ ਦਾ ਮਹਾਂ ਮੁਕਾਬਲਾ ਹੋਵੇਗਾ, ਜਿਸ ਨੂੰ ਸੰਗੀਤਕਾਰ ਜੈ ਦੇਵ ਕੁਮਾਰ ਦੁਆਰਾ ਡਾਇਰੈਕਟ ਕੀਤਾ ਜਾਵੇਗਾ।

No comments:

Post a Comment