ਐਡਮਿੰਟਨ 7 ਫਰਵਰੀ - ਅਲਬਰਟਾ ਵੈਟਰਨਰੀ ਐਸੋਸੀਏਸ਼ਨ ਵੱਲੋਂ ਹਰ ਸਾਲ ਦਿੱਤਾ ਜਾਂਦਾ ਵੱਕਾਰੀ 'ਯੰਗ ਵੈਟਰਨੇਰੀਅਨ ਪੁਰਸਕਾਰ' 2011 ਐਡਮਿੰਟਨ ਵਸਦੇ ਡਾ: ਨਵਜੋਤ ਸਿੰਘ ਗੋਸਲ ਨੂੰ ਮਿਲਿਆ ਹੈ, ਜੋ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ। ਪਟਿਆਲਾ ਜ਼ਿਲ੍ਹੇ ਦੇ ਪਿੰਡ ਮੱਲੋਮਾਜਰਾ ਵਿਚ ਇਕ ਕਿਸਾਨ ਪਰਿਵਾਰ ਵਿਚ ਜਨਮੇ ਡਾ: ਗੋਸਲ ਨੇ 2003 ਵਿਚ ਵੈਟਰਨਰੀ ਦੀ ਡਿਗਰੀ ਪੀ. ਏ. ਯੂ. ਲੁਧਿਆਣਾ ਤੋਂ ਕੀਤੀ। 2005 ਵਿਚ ਪਸ਼ੂ ਵਿਗਿਆਨ ਦੀ ਬਿਹਤਰੀਨ ਸ਼ਾਖਾ ਵੈਟਰਨਰੀ ਫਰਮਾਕੋਲੋਜੀ ਐਂਡ ਟੈਕਨੀਕੋਲੋਜੀ ਵਿਚ ਮਾਸਟਰ ਡਿਗਰੀ ਕਰਨ ਉਪਰੰਤ ਡਾ: ਗੋਸਲ ਸੰਗਰੂਰ ਜ਼ਿਲ੍ਹੇ ਵਿਚ ਰੂਰਲ ਵੈਟਰਨਰੀ ਅਫਸਰ ਦੀ ਸੇਵਾ ਵੀ ਨਿਭਾਅ ਚੁੱਕੇ ਹਨ। ਉਹ ਐਡਮਿੰਟਨ ਐਸੋਸੀਏਸ਼ਨ ਆਫ ਸਮਾਲ ਐਨੀਮਲ ਵੈਟਰਨਰੀਅਨਜ਼ ਸੰਸਥਾ ਦੇ ਡਾਇਰੈਕਟਰ ਵੀ ਹਨ।
No comments:
Post a Comment