ਲੋਕ ਭਗਤ ਪੂਰਨ ਸਿੰਘ ਦੇ 'ਪ੍ਰਕਿਰਤੀ ਬਚਾਉ ਸਿਧਾਂਤ' ਅਪਨਾਉਣ-ਡਾ: ਇੰਦਰਜੀਤ ਕੌਰ
ਪਿੰਗਲਵਾੜਾ ਦੇ ਮੁਖੀ ਡਾ: ਇੰਦਰਜੀਤ ਕੌਰ ਨਾਲ ਹਾਜ਼ਰ ਸ਼ਖਸੀਅਤਾਂ।
ਵੈਨਕੂਵਰ 7 ਫਰਵਰੀ - ਸ੍ਰੀ ਅੰਮ੍ਰਿਤਸਰ ਵਿਚ 1957 ਵਿਚ ਬਣੇ ਪਿੰਗਲਵਾੜਾ ਨੂੰ ਸਮਰਪਿਤ ਕੈਨੇਡਾ ਦੀ ਧਰਤੀ 'ਤੇ 1987 ਵਿਚ ਬਣੀ ਸੁਸਾਇਟੀ ਦੇ ਸਿਲਵਰ ਜੁਬਲੀ ਸਮਾਗਮਾਂ ਦੀ ਲੜੀ ਵਿਚ ਐਬਟਸਫੋਰਡ ਵਿਖੇ ਪ੍ਰਭਾਵਸ਼ਾਲੀ ਪ੍ਰੋਗਰਾਮ ਕੀਤੇ ਗਏ, ਜਿਨ੍ਹਾਂ ਵਿਚ ਵੱਡੀ ਗਿਣਤੀ ਵਿਚ ਕੈਨੇਡਾ ਵਾਸੀਆਂ ਨੇ ਹਿੱਸਾ ਲਿਆ। ਸਮਾਗਮਾਂ ਦੇ ਮੁੱਖ ਮਹਿਮਾਨ ਤੇ ਪਿੰਗਲਵਾੜਾ ਦੇ ਮੁਖੀ ਡਾ: ਇੰਦਰਜੀਤ ਕੌਰ ਨੇ ਭਾਵਪੂਰਤ ਵਿਚਾਰਾਂ ਰਾਹੀਂ ਸੁਨੇਹਾ ਦਿੱਤਾ ਕਿ ਅੱਜ ਲੋੜ ਹੈ ਕਿ ਸੰਸਾਰ ਭਗਤ ਪੂਰਨ ਸਿੰਘ ਦੇ 'ਪ੍ਰਕਿਰਤੀ ਬਚਾਉ ਸਿਧਾਂਤ' ਅਪਣਾਏ, ਜਿਨ੍ਹਾਂ ਰਾਹੀਂ ਕਰੀਬ 60 ਵਰ੍ਹੇ ਪਹਿਲਾਂ ਉਨ੍ਹਾਂ ਰੁੱਖ ਨਾ ਕੱਟਣ, ਪਾਣੀ ਵਿਚ ਰਸਾਇਣ ਨਾ ਮਿਲਆਉਣ, ਪਰਾਲੀਆਂ ਨਾ ਸਾੜਨ, ਵੱਧ ਤੋਂ ਵੱਧ ਦਰੱਖਤ ਲਾਉਣ ਤੇ ਰੀਸਾਇਕਲਿੰਗ ਨੂੰ ਪਹਿਲ ਦੇਣ ਲਈ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਸੀ। ਪ੍ਰੋਗਰਾਮ ਵਿਚ ਟੋਰਾਂਟੋ ਤੋਂ ਪੁੱਜੇ ਬੀਬੀ ਅਵਿਨਾਸ਼ ਕੌਰ ਨੇ ਪਿਛਲੇ 25 ਸਾਲਾਂ ਦੀ ਸੁਸਾਇਟੀ ਦੀ ਕਾਰਗੁਜ਼ਾਰੀ 'ਤੇ ਰੌਸ਼ਨੀ ਪਾਈ। ਬ੍ਰਿਟਿਸ਼ ਕੋਲੰਬੀਆ ਬਰਾਂਚ ਦੇ ਨੌਜਵਾਨ ਗੁਰਪ੍ਰੀਤ ਸਿੰਘ ਥਿੰਦ, ਜਗਜੀਵਨ ਸਿੰਘ ਗਿੱਲ ਆਦਿ ਨੇ ਵੀ ਸੰਬੋਧਨ ਕੀਤਾ। ਪ੍ਰੋਗਰਾਮ ਵਿਚ ਸਟੇਜ ਦੀ ਕਾਰਵਾਈ ਸ: ਗੁਰਦਿਆਲ ਸਿੰਘ ਸੰਧੂ ਮਾਣੂੰਕੇ ਵੱਲੋਂ ਨਿਭਾਈ ਗਈ। ਇਸ ਮੌਕੇ 'ਤੇ ਸਹਿਯੋਗੀਆਂ ਵਿਚ ਸ: ਗੁਰਚਰਨ ਸਿੰਘ ਸੰਧੂ, ਅਜਮੇਲ ਸਿੰਘ ਚਾਹਲ, ਚਰਨਜੀਤ ਭੱਠਲ, ਤੇਗਬੀਰ ਸਿੰਘ, ਕੁਲਵੰਤ ਸਿੰਘ ਚਾਹਲ ਤੇ ਰਾਜਾ ਸਿੰਘ ਦਿਉਲ ਆਦਿ ਵੀ ਹਾਜ਼ਰ ਸਨ।
No comments:
Post a Comment