ਵੈਨਕੂਵਰ, 15 ਫਰਵਰੀ (ਗੁਰਵਿੰਦਰ ਸਿੰਘ ਧਾਲੀਵਾਲ)-ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦਾ ਮਹਾਂਨਗਰ ਵੈਨਕੂਵਰ ਉੱਤਰੀ ਅਮਰੀਕਾ ਦਾ ਸਭ ਤੋਂ ਮਹਿੰਗਾ ਸ਼ਹਿਰ ਬਣ ਗਿਆ ਹੈ। ਕੌਮਾਂਤਰੀ ਪੱਧਰ 'ਤੇ ਜੀਵਨ ਨਿਰਬਾਹ ਪੱਧਰ ਤੇ ਇਸ ਦੀ ਕੀਮਤ ਨੂੰ ਆਧਾਰ ਬਣਾ ਕੇ ਕੀਤੇ ਗਏ ਸਰਵੇਖਣ ਵਿਚ ਕੈਨੇਡਾ ਤੇ ਅਮਰੀਕਾ ਦੇ ਸ਼ਹਿਰਾਂ ਵਿਚ ਵੈਨਕੂਵਰ ਨੂੰ ਸਾਰਿਆਂ ਤੋਂ ਵੱਧ ਖਰਚੇ ਵਾਲਾ ਮਹਾਂਨਗਰ ਦੱਸਿਆ ਗਿਆ ਹੈ, ਜਦੋਂ ਕਿ ਇਸ ਤੋਂ ਮਗਰੋਂ ਅਮਰੀਕਾ ਦੇ ਲਾਂਸ ਏਂਜਲਸ ਦਾ ਥਾਂ ਆਉਂਦਾ ਹੈ। ਇਸ ਸੂਚੀ ਵਿਚ ਸੰਸਾਰ ਦਾ ਸਭ ਤੋਂ ਮਹਿੰਗਾ ਸ਼ਹਿਰ ਜਾਪਾਨ ਦਾ ਮਹਾਂਨਗਰ ਟੋਕੀਓ ਹੈ ਤੇ ਏਸ਼ੀਆ ਵਿਚ ਸਭ ਤੋਂ ਸਸਤੇ ਸ਼ਹਿਰਾਂ ਵਿਚ ਭਾਰਤ ਦੇ ਨਵੀਂ ਦਿੱਲੀ ਤੇ ਮੁੰਬਈ ਅਤੇ ਪਾਕਿਸਤਾਨ ਦੇ ਕਰਾਚੀ ਦੱਸੇ ਗਏ ਹਨ। ਸੰਸਾਰ ਭਰ ਦੇ 130 ਵੱਡੇ ਸ਼ਹਿਰਾਂ ਵਿਚ ਰੋਟੀ, ਕੱਪੜਾ, ਮਕਾਨ, ਸਕੂਲ, ਆਵਾਜਾਈ ਦੇ ਸਾਧਨ, ਬੁਨਿਆਦੀ ਲੋੜਾਂ ਦੇ ਪ੍ਰਮੁੱਖ ਆਧਾਰ 'ਤੇ ਉਕਤ ਨਿਰਣਾ ਕੀਤਾ ਗਿਆ ਹੈ।
No comments:
Post a Comment