ਨਿਊਜ਼ੀਲੈਂਡ ਵਿਚ ਸਿੱਖ ਨੌਜਵਾਨ ਜਗਦੀਪ ਗੁਰਪ੍ਰਤਾਪ ਸਿੰਘ ਬਾਜਵਾ
'ਅਮਰੀਕਨ ਫੁੱਟਬਾਲ' ਟੀਮ ਦੀ ਵਰਦੀ ਵਿਚ ਸਜਿਆ ਹੋਇਆ।
ਆਕਲੈਂਡ,5 ਫਰਵਰੀ ૿ ਨਿਊਜ਼ੀਲੈਂਡ ਵਸਦੇ ਸਿੱਖ ਭਾਈਚਾਰੇ ਤੇ ਵਿਸ਼ਵ ਭਰ ਵਿਚ ਸਿੱਖੀ ਬਾਣੇ ਵਿਚ ਵਿਚਰਨ ਦੀ ਪ੍ਰੋੜ੍ਹਤਾ ਕਰਨ ਵਾਲਿਆਂ ਨੂੰ ਇਸ ਗੱਲ ਦੀ ਅਤਿਅੰਤ ਖੁਸ਼ੀ ਹੋਵੇਗੀ ਕਿ ਨਿਊਜ਼ੀਲੈਂਡ ਦੇ ਵਿਚ ਸ਼ਾਇਦ ਇਕੋ-ਇਕ 19 ਸਾਲਾ ਅੰਮ੍ਰਿਤਧਾਰੀ ਨੌਜਵਾਨ ਜਗਦੀਪ ਗੁਰਪ੍ਰਤਾਪ ਸਿੰਘ ਬਾਜਵਾ ਪਿੰਡ ਬਾਜਵਾ ਕਲਾਂ (ਜਲੰਧਰ) 'ਅਮਰੀਕਨ ਫੁੱਟਬਾਲ' ਨਾਂਅ ਦੀ ਖੇਡ ਵਿਚ ਆਪਣਾਂ ਨਾਂਅ ਚਮਕਾ ਕੇ ਆਪਣੇ ਮਾਪਿਆਂ ਸ. ਲਹਿਬੰਰ ਸਿੰਘ ਤੇ ਸ੍ਰੀਮਤੀ ਹਰਦੀਪ ਕੌਰ ਦਾ ਮਾਣਮੱਤਾ ਸਪੁੱਤਰ ਬਣ ਰਿਹਾ ਹੈ। ਇਸ ਦੇ ਨਾਲ ਹੀ ਉਹ ਸਿੱਖ ਬਾਣੇ ਦੀ ਮਹੱਤਤਾ ਦਾ ਵੀ ਸੁਨੇਹਾ ਵੰਡ ਰਿਹਾ ਹੈ। 'ਇਸ ਨੌਜਵਾਨ ਨੇ ਪਿਛਲੇ ਸਾਲ ਨਵੰਬਰ ਮਹੀਨੇ ਇਥੇ ਮਾਓਰੀ ਲੋਕਾਂ ਨੂੰ ਖੇਡਦਿਆਂ ਵੇਖਿਆ ਅਤੇ ਕੋਚ ਨੂੰ ਇਹ ਖੇਡ ਖੇਡਣ ਲਈ ਅਪੀਲ ਕੀਤੀ। ਕੁਝ ਦਿਨਾਂ ਦੇ ਅਭਿਆਸ ਅਤੇ ਸਿਖਲਾਈ ਉਪਰੰਤ 'ਵਾਇਲਡਕੈਟਸ ਕੋਲਟਸ ਟੀਮ' ਪਾਪਾਟੋਏਟੋਏ ਵਿਚ ਸ਼ਾਮਿਲ ਕਰ ਲਿਆ। ਹਫਤਾਵਾਰੀ ਅਭਿਆਸ ਅਤੇ ਸਿੱਖੀ ਸਰੂਪ ਵਿਚ ਵਿਚਰ ਰਹੇ ਇਸ ਨੌਜਵਾਨ ਦੇ ਦ੍ਰਿੜ ਇਰਾਦੇ ਨੇ ਇਸ ਟੀਮ ਦੇ ਵਿਚ ਆਪਣੀ ਵੱਖਰੀ ਥਾਂ ਬਣਾ ਲਈ। ਪਿਛਲੇ ਦਿਨੀਂ ਖਤਮ ਹੋਈ ਇਕ ਵਕਾਰੀ ਲੜੀ 'ਯੂਨਿਟੀ ਬਾਓਲ-2011-12 ਚੈਂਪੀਅਨਸ਼ਿਪ' ਦੇ ਵਿਚ ਇਸ ਨੌਜਵਾਨ ਦੇ ਭਰਪੂਰ ਯੋਗਦਾਨ ਸਦਕਾ ਇਹ ਟੀਮ ਚੈਂਪੀਅਨਸ਼ਿੱਪ ਜਿੱਤ ਕੇ ਟ੍ਰਾਫੀ ਦੀ ਹੱਕਦਾਰ ਬਣੀ।
No comments:
Post a Comment