News, Views and Information about NRIs.

A NRI Sabha of Canada's trusted source of News & Views for NRIs around the World.



February 15, 2012

ਪਹਾੜਾਂ ਵਿਚ ਬਰਫ਼ਬਾਰੀ ਕਾਰਨ ਪੰਜਾਬ 'ਚ ਸੀਤ ਲਹਿਰ ਬਰਕਰਾਰ

ਚੰਡੀਗੜ੍ਹ, 15 ਫਰਵਰੀ (ਏਜੰਸੀ)-ਕਸ਼ਮੀਰ ਅਤੇ ਪਹਾੜੀ ਇਲਾਕਿਆਂ ਵਿਚ ਬਰਫਬਾਰੀ ਕਾਰਨ ਪੰਜਾਬ ਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ ਵਿਚ ਠੰਡ ਦਾ ਜ਼ੋਰ ਅਜੇ ਜਾਰੀ ਹੈ। ਅਮ੍ਰਿਤਸਰ ਵਿਚ ਘਟੋ ਘੱਟ ਤਾਪਮਾਨ 1.6 ਡਿਗਰੀ ਦਰਜ ਹੋਇਆ। ਮੌਸਮ ਵਿਭਾਗ ਅਨੁਸਾਰ ਅੰਮ੍ਰਿਤਸਰ ਦੋਨਾਂ ਰਾਜਾਂ ਵਿਚ ਸਭ ਤੋਂ ਵਧ ਠੰਡਾ ਰਿਹਾ ਤੇ ਇਥੇ ਘਟੋ ਘੱਟ ਤਾਪਮਾਨ ਸਧਾਰਨ ਤਾਪਮਾਨ ਨਾਲੋਂ 5 ਡਿਗਰੀ ਹੇਠਾਂ ਰਿਹਾ। ਪਟਿਆਲਾ ਵਿਚ ਘਟੋ ਘੱਟ ਤਾਪਮਾਨ 5.6 ਡਿਗਰੀ ਰਿਹਾ ਜੋ ਸਧਾਰਨ ਤਾਪਮਾਨ ਦੀ ਤੁਲਨਾ ਵਿਚ 4 ਡਿਗਰੀ ਘੱਟ ਹੈ ਜਦ ਕਿ ਲੁਧਿਆਣਾ ਵਿਚ ਘਟੋ ਘੱਟ ਤਾਪਮਾਨ ਆਮ ਤਾਪਮਾਨ ਨਾਲੋਂ 5 ਡਿਗਰੀ ਹੇਠਾਂ ਰਿਹਾ ਤੇ ਇਹ 5 ਡਿਗਰੀ ਸੈਲਸੀਅਸ ਦਰਜ ਹੋਇਆ। ਚੰਡੀਗੜ੍ਹ ਵਿਚ ਘਟੋ ਘੱਟ ਤਾਪਮਾਨ 7.6 ਡਿਗਰੀ ਸੈਲਸੀਅਸ ਰਿਹਾ ਜੋ ਆਮ ਨਾਲੋਂ 1 ਡਿਗਰੀ ਘੱਟ ਹੈ।

No comments:

Post a Comment