ਤਹਿਰਾਨ, 15 ਫਰਵਰੀ (ਆਈ. ਏ. ਐਨ. ਐਸ.)-ਇਰਾਨ ਨੇ ਬੈਂਕਾਕ 'ਚ ਹੋਏ ਧਮਾਕਿਆਂ ਦੀ ਆਲੋਚਨਾ ਕੀਤੀ। ਇਨ੍ਹਾਂ ਧਮਾਕਿਆਂ 'ਚ ਪੰਜ ਵਿਅਕਤੀ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ 'ਚ ਇਕ ਇਰਾਨੀ ਵੀ ਹੈ। ਖ਼ਬਰ ਏਜੰਸੀ ਸਿਨਹੂਆ ਅਨੁਸਾਰ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਮੀਨ ਮਹਿਮਾਨ-ਪਰਸਤ ਨੇ ਇਜ਼ਰਾਈਲ ਵੱਲੋਂ ਇਰਾਨ 'ਤੇ ਲਗਾਏ ਗਏ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਅਤੇ ਮੰਗਲਵਾਰ ਨੂੰ ਬੈਂਕਾਕ 'ਚ ਹੋਏ ਧਮਾਕਿਆਂ ਨਾਲ ਕਿਸੇ ਤਰ੍ਹਾਂ ਦਾ ਸਬੰਧ ਹੋਣ ਤੋਂ ਇਨਕਾਰ ਕੀਤਾ। ਯਾਦ ਰਹੇ ਕਿ ਨਵੀਂ ਦਿੱਲੀ 'ਚ ਸੋਮਵਾਰ ਨੂੰ ਇਜ਼ਰਾਈਲੀ ਦੂਤਘਰ ਦੀ ਇਕ ਕਾਰ 'ਤੇ ਹੋਏ ਅੱਤਵਾਦੀ ਹਮਲੇ 'ਚ ਇਕ ਇਜ਼ਰਾਇਲੀ ਰਾਜਦੂਤ ਦੀ ਪਤਨੀ ਸਮੇਤ ਚਾਰ ਵਿਅਕਤੀ ਜ਼ਖਮੀ ਹੋ ਗਏ ਸਨ। ਉਸੇ ਦਿਨ ਜਾਰਜੀਆ ਦੀ ਰਾਜਧਾਨੀ ਤਬਲਿਸੀ 'ਚ ਇਕ ਹਮਲੇ ਨੂੰ ਉਸ ਸਮੇਂ ਅਸਫਲ ਕਰ ਦਿੱਤਾ ਗਿਆ ਸੀ ਜਦੋਂ ਇਜ਼ਰਾਇਲੀ ਦੂਤ ਘਰ ਦੇ ਇਕ ਜਾਗਰੂਕ ਕਰਮਚਾਰੀ ਨੇ ਆਪਣੀ ਕਾਰ ਦੇ ਥੱਲੇ ਇਕ ਬੰਬ ਲੱਗਿਆ ਹੋਇਆ ਦੇਖਿਆ। ਇਸ ਤੋਂ ਇਕ ਦਿਨ ਬਾਅਦ ਬੈਂਕਾਕ 'ਚ ਤਿੰਨ ਧਮਾਕੇ ਹੋਏ ਅਤੇ ਇਕ ਇਰਾਨੀ ਸਮੇਤ ਪੰਜ ਵਿਅਕਤੀ ਜ਼ਖਮੀ ਹੋ ਗਏ। ਜ਼ਖਮੀ ਇਰਾਨੀ ਨੇ ਇਕ ਬੰਬ ਸੁੱਟਿਆ ਸੀ ਜੋ ਇਕ ਦਰੱਖਤ ਨਾਲ ਟਕਰਾ ਕੇ ਉਸ ਦੇ ਕੋਲ ਆ ਕੇ ਫਟ ਗਿਆ। ਇਸ ਘਟਨਾ 'ਚ ਉਸ ਦੇ ਦੋਵੇਂ ਪੈਰ ਉੱਡ ਗਏ।
No comments:
Post a Comment