ਆਕਲੈਂਡ, 15 ਫਰਵਰੀ ૿ ਨਿਊਜ਼ੀਲੈਂਡ ਇਮੀਗ੍ਰੇਸ਼ਨ ਪੱਕੇ ਹੋਏ ਜਾਂ ਨਾਗਰਿਕਤਾ ਪ੍ਰਾਪਤ ਲੋਕਾਂ ਨੂੰ ਦੇਸ਼ ਨਿਕਾਲਾ ਦੇ ਸਕਦਾ ਹੈ ਜਿਹੜੇ ਕਿਸੀ ਗਲਤ ਸਰਟੀਫਿਕੇਟਾਂ ਜਾਂ ਜਾਅਲੀ ਪਾਸਪੋਰਟਾਂ ਦੇ ਸਹਾਰੇ ਪੱਕੇ ਹੋਏ ਹਨ। 2011-12 ਦੇ ਦੌਰਾਨ ਅਜਿਹੇ 57 ਕੇਸ ਇਮੀਗ੍ਰੇਸ਼ਨ ਵਿਭਾਗ ਦੇ ਹੱਥ ਲੱਗੇ ਜਿਨ੍ਹਾਂ ਨੂੰ ਜਾਂ ਤਾਂ ਦੇਸ਼ ਨਿਕਾਲੇ ਦੇ ਹੁਕਮ ਸੁਣਾ ਦਿੱਤੇ ਗਏ ਹਨ ਜਾਂ ਫਿਰ ਉਨ੍ਹਾਂ ਦੀ ਮੌਜੂਦਾ ਰਹਿਣ ਦੀ ਸਥਿਤੀ ਰੱਦ ਕਰ ਦਿੱਤੀ ਗਈ। ਪਿਛਲੇ ਹਫ਼ਤੇ ਇਕ 29 ਸਾਲਾ ਭਾਰਤੀ ਔਰਤ ਜਿਸਨੇ ਗਲਤ ਨਾਂਅ ਉਤੇ ਬਣਾਏ ਪਾਸਪੋਰਟ ਰਾਹੀਂ ਪੱਕੀ ਰੈਜ਼ੀਡੈਂਸੀ ਤੇ ਨਾਗਰਿਕਤਾ ਪ੍ਰਾਪਤ ਕੀਤੀ ਸੀ, ਨੂੰ ਹੁਣ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਔਰਤ ਕੁਝ ਸਮਾਂ ਪਹਿਲਾਂ ਇਥੇ ਪੱਕੀ ਨਹੀਂ ਸੀ ਹੋ ਸਕੀ ਅਤੇ ਫਿਰ ਭਾਰਤ ਜਾ ਕੇ ਦੁਬਾਰਾ ਬਦਲਵੇਂ ਨਾਂਅ 'ਤੇ ਪਾਸਪੋਰਟ ਆਦਿ ਬਣਾ ਕੇ ਵਾਪਿਸ ਆਈ ਸੀ। ਇਸ ਨੂੰ 10 ਮਹੀਨੇ ਘਰ ਅੰਦਰ ਰਹਿਣਾਦੀ ਅਤੇ 150 ਘੰਟੇ ਕਮਿਊਨਿਟੀ ਸਰਵਿਸ ਦੀ ਸਜ਼ਾ ਲਗਾਈ ਗਈ ਹੈ। ਇਮੀਗ੍ਰੇਸ਼ਨ ਵਿਭਾਗ ਦੇ ਇਕ ਬੁਲਾਰੇ ਨੇ ਅੱਜ ਕਿਹਾ ਕਿ ਅਜਿਹੇ ਲੋਕ ਪਹਿਲਾਂ ਪੱਕੀ ਰੈਜ਼ੀਡੈਸ਼ੀ ਪ੍ਰਾਪਤ ਕਰਦੇ ਹਨ ਅਤੇ ਫਿਰ ਜਲਦੀ ਹੀ ਨਾਗਰਿਕਤਾ ਪ੍ਰਾਪਤ ਕਰਦੇ ਹਨ।
No comments:
Post a Comment