ਨਵੀਂ ਦਿੱਲੀ 15 ਫਰਵਰੀ (ਏਜੰਸੀ)- ਸੁਪਰੀਮ ਕੋਰਟ ਦੇ ਜੱਜ ਦਲਵੀਰ ਭੰਡਾਰੀ ਅਪ੍ਰੈਲ ਵਿਚ ਕੌਮਾਂਤਰੀ ਅਦਾਲਤ ਦੀ ਹੋ ਰਹੀ ਚੋਣ ਲਈ ਭਾਰਤ ਦੇ ਉਮੀਦਵਾਰ ਨਾਮਜ਼ਦ ਕੀਤੇ ਗਏ ਹਨ। ਇਸ ਤੋਂ ਪਹਿਲਾਂ ਕੌਮਾਂਤਰੀ ਅਦਾਲਤ ਵਿਚ 1989-91 ਵਿਚ ਭਾਰਤ ਦੀ ਪ੍ਰਤੀਨਿੱਧਤਾ ਉਸ ਵੇਲੇ ਦੇ ਸੁਪਰੀਮ ਕੋਰਟ ਦੇ ਮੁੱਖ ਜੱਜ ਰਘੂਨੰਦਨ ਸਵਾਰੂਪ ਪਾਠਕ ਨੇ ਕੀਤੀ ਸੀ। ਇਹ ਖੁਲਾਸਾ ਵਿਦੇਸ਼ ਮੰਤਰਾਲੇ ਨੇ ਸੂਚਨਾ ਦੇ ਅਧਿਕਾਰ ਤਹਿਤ ਮੰਗੀ ਗਈ ਜਾਣਕਾਰੀ ਦੇ ਜਵਾਬ ਵਿਚ ਕੀਤਾ ਹੈ।
No comments:
Post a Comment