ਮਿਲਾਨ (ਇਟਲੀ), 24 ਜੁਲਾਈ (ਇੰਦਰਜੀਤ ਸਿੰਘ ਲੁਗਾਣਾ)-ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ, ਵਰਲਡ ਕੱਪ ਟੂਰਨਾਮੈਂਟ ਆਰਗੇਨਾਈਜੇਸ਼ਨ ਦੇ ਉੱਪ-ਚੇਅਰਮੈਨ ਸ੍ਰੀ ਸਿਕੰਦਰ ਸਿੰਘ ਮਲੂਕਾ ਦਾ ਮਿਲਾਨ ਏਅਰ ਪੋਰਟ 'ਤੇ ਪਹੁੰਚਣ 'ਤੇ ਇਟਲੀ ਦੀਆਂ ਦੋਵੇਂ ਫੈਡਰੇਸ਼ਨਾਂ ਵੱਲੋਂ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਭਰਪੂਰ ਸਵਾਗਤ ਕੀਤਾ ਗਿਆ। ਸਵਾਗਤ ਕਰਨ ਵਾਲਿਆਂ ਵਿਚ ਇਟਲੀ ਦੇ ਉੱਘੇ ਖੇਡ ਪ੍ਰਮੋਟਰ ਜ਼ੈਲਦਾਰ ਸੁਰਿੰਦਰ ਸਿੰਘ ਚੈੜੀਆਂ, ਪੰਜਾਬ ਕਬੱਡੀ ਐਸੋਸੀਏਸ਼ਨ ਦੇ ਸੰਯੁਕਤ ਸਕੱਤਰ ਸ੍ਰੀ ਰਣਜੀਤ ਸਿੰਘ, ਅਨਿਲ ਕੁਮਾਰ ਸ਼ਰਮਾ, ਅਵਤਾਰ ਸਿੰਘ ਚੈੜੀਆਂ, ਸ੍ਰੀ ਸਤਵਿੰਦਰ ਸਿੰਘ ਟੀਟਾ, ਸੰਤੋਖ ਸਿੰਘ ਲਾਲੀ, ਸ੍ਰੀ ਜਸਬੀਰ ਖਾਨ ਚੈੜੀਆਂ, ਸ੍ਰੀ ਜਸਬੀਰ ਸਿੰਘ ਉੱਪਲ, ਸ: ਪਰਮਜੀਤ ਸਿੰਘ ਢਿੱਲੋਂ ਦੇ ਨਾਂਅ ਸ਼ਾਮਿਲ ਹਨ। ਏਅਰ ਪੋਰਟ ਤੋਂ ਇਕ ਕਾਫਲੇ ਦੇ ਰੂਪ 'ਚ ਉਨ੍ਹਾਂ ਨੂੰ ਅਪਨਾ ਫੂਡ ਰੈਸਟੋਰੈਂਟ 'ਚ ਲੈ ਕੇ ਜਾਇਆ ਗਿਆ ਜਿਥੇ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ ਵਰਨਣਯੋਗ ਹੈ ਕਿ ਉਹ ਨਵੰਬਰ 'ਚ ਹੋ ਰਹੇ ਪੰਜਾਬ 'ਚ ਵਿਸ਼ਵ ਕਬੱਡੀ ਕੱਪ 'ਚ ਹਿੱਸਾ ਲੈਣ ਲਈ ਇਟਲੀ ਦੀ ਕਬੱਡੀ ਟੀਮ ਨੂੰ ਲਿਖਤੀ ਸੱਦਾ-ਪੱਤਰ ਦੇਣ ਲਈ ਇਥੇ ਪਹੁੰਚੇ ਹੋਏ ਹਨ। ਉਨ੍ਹਾਂ ਇਸ ਗੱਲ 'ਤੇ ਖੁਸ਼ੀ ਪ੍ਰਗਟ ਕੀਤੀ ਕਿ ਇਸ ਵੇਲੇ ਕਬੱਡੀ ਲਈ ਦਿੱਲੀ, ਯੂ. ਪੀ., ਝਾਰਖੰਡ ਤੇ ਰਾਜਸਥਾਨ ਦੀਆਂ ਟੀਮਾਂ ਵੀ ਬਣ ਗਈਆਂ ਹਨ ਤੇ ਇਸ ਵਾਰ ਦੇ ਵਿਸ਼ਵ ਕੱਪ 'ਚ 20 ਕਰੋੜ ਰੁਪਏ ਦੀ ਰਾਸ਼ੀ ਦਾ ਬਜਟ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ ਵਿਚੋਂ ਆਈ ਤੇ ਹੋਰ ਥਾਵਾਂ ਤੋਂ ਪਹੁੰਚਿਆ ਟੀਮਾਂ ਤੇ ਪ੍ਰਬੰਧਕਾਂ ਦਾ ਸਾਰਾ ਖਰਚਾ ਤੇ ਰਹਿਣ ਦਾ ਪ੍ਰਬੰਧ ਪੰਜਾਬ ਸਰਕਾਰ ਦਾ ਹੋਵੇਗਾ। ਇਸ ਮੌਕੇ ਜ਼ੈਲਦਾਰ ਸੁਰਿੰਦਰ ਸਿੰਘ ਚੈੜੀਆਂ, ਸ੍ਰੀ ਸੰਤੋਖ ਸਿੰਘ ਲਾਲੀ, ਹਾਜ਼ੀ ਅਨਵਰ, ਸ੍ਰੀ ਅਨਿਲ ਕੁਮਾਰ ਸ਼ਰਮਾ, ਸੁਰਜੀਤ ਵਿਰਕ ਨੇ ਆਪਣੇ-ਆਪਣੇ ਵਿਚਾਰ ਰੱਖੇ। ਉਪਰੰਤ ਸ੍ਰੀ ਸੁਰਿੰਦਰ ਸਿੰਘ ਮਲੂਕਾ ਨੇ ਜ਼ੈਲਦਾਰ ਸੁਰਿੰਦਰ ਸਿੰਘ ਚੈੜੀਆਂ ਤੇ ਅਨਿਲ ਕੁਮਾਰ ਸ਼ਰਮਾ ਨੂੰ ਸਾਂਝਾ ਸੱਦਾ-ਪੱਤਰ ਦਿੱਤਾ। ਇਸ ਮੌਕੇ ਸਿਕੰਦਰ ਸਿੰਘ ਮਲੂਕਾ ਤੇ ਸ: ਰਣਜੀਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ੍ਰੀ ਨਰਿੰਦਰ ਪਾਲ ਸਿੰਘ ਬਿੱਟੂ, ਸ੍ਰੀ ਅਮਰਜੀਤ ਸਿੰਘ ਅੰਬਾ, ਬਲਜੀਤ ਸਿੰਘ ਨਾਗਰਾ, ਲੱਖੀ ਕੁਹਾਲਾ, ਜੀਤਪਾਲ, ਸੁਖਦੇਵ ਸਿੰਘ ਮੁਕਰੀ, ਜਤਿੰਦਰ ਸਿੰਘ ਗੋਲਡੀ, ਕੁਲਵਿੰਦਰ ਸਿੰਘ ਰਾਣਾ, ਸ੍ਰੀ ਨਿਰਮਲ ਸਿੰਘ ਖਹਿਰਾ, ਪਰਮਜੀਤ ਸਿੰਘ ਤੇ ਕਬੱਡੀ ਦੇ ਸਟਾਰ ਖਿਡਾਰੀ ਲੰਬੜ ਡੱਫਰ, ਚੰਨਾ ਖੀਰਾਂ ਵਾਲੀ, ਗੀਤੂ ਪੱਤੜ, ਦੀਪ ਗੜੀਬਖਸ਼ ਆਦਿ ਹਾਜ਼ਰ ਸਨ।
No comments:
Post a Comment