ਚੌਥੇ ਸ਼ਹੀਦ ਭਗਤ ਸਿੰਘ ਫੁੱਟਬਾਲ ਟੂਰਨਾਮੈਂਟ 'ਚ ਭਾਗ ਲੈਣ ਵਾਲੇ ਬੱਚੇ ਪ੍ਰਬੰਧਕਾਂ ਨਾਲ।
ਐਡਮਿੰਟਨ, 24 ਜੁਲਾਈ (ਵਤਨਦੀਪ ਸਿੰਘ ਗਰੇਵਾਲ)-ਪ੍ਰੋਗਰੈਸਿਵ ਪੀਪਲਜ਼ ਫਾਊਂਡੇਸ਼ਨ ਆਫ਼ ਐਡਮਿੰਟਨ ਅਤੇ ਪੰਜਾਬ ਯੂਨਾਈਟਿਡ ਸਪੋਰਟਸ ਐਂਡ ਹੈਰੀਟੇਜ਼ ਐਸੋਸੀਏਸ਼ਨ ਵੱਲੋਂ ਸਾਂਝੇ ਤੌਰ 'ਤੇ ਚੌਥਾ ਦੋ ਰੋਜ਼ਾ ਸ਼ਹੀਦ ਭਗਤ ਸਿੰਘ ਤੇ ਉਸ ਦੇ ਸਾਥੀਆਂ ਸ਼ਹੀਦ ਰਾਜਗੁਰੂ ਤੇ ਸ਼ਹੀਦ ਸੁਖਦੇਵ ਨੂੰ ਸਮਰਪਿਤ ਟੂਰਨਾਮੈਂਟ ਪੋਲਰ ਮੈਡੋਜ ਗਰਾਊਂਡਾਂ ਵਿਚ ਕਰਵਾਇਆ ਗਿਆ। ਜਿਸ ਵਿਚ 6 ਸਾਲ ਦੀ ਉਮਰ ਤੋਂ ਲੈ ਕੇ 16 ਸਾਲ ਤੱਕ ਦੀ ਉਮਰ ਦੇ ਖਿਡਾਰੀਆਂ ਦੀਆਂ 32 ਟੀਮਾਂ ਨੇ ਭਾਗ ਲਿਆ। ਟੂਰਨਾਮੈਂਟ ਦੌਰਾਨ ਪੰਜਾਬ ਯੂਨਾਈਟਿਡ ਕਲੱਬ ਏ, ਐਡਮਿੰਟਨ ਨੇ ਪਹਿਲਾ ਤੇ ਜੀ. ਐਨ. ਸਪੋਟਿੰਗ ਕਲੱਬ ਸਰੀ ਨੇ ਦੂਸਰਾ ਸਥਾਨ ਹਾਸਲ ਕੀਤਾ। ਜਦਕਿ ਪੰਜਾਬ ਯੂਨਾਈਟਿਡ ਕਲੱਬ ਬੀ ਟੀਮ ਤੀਸਰੇ ਸਥਾਨ 'ਤੇ ਰਹੀ। ਇਸ ਮੌਕੇ ਫਾਊਂਡੇਸ਼ਨ ਦੇ ਪ੍ਰਧਾਨ ਦਲਬੀਰ ਸਾਂਗਿਆਣ ਤੇ ਸਕੱਤਰ ਕਿਰਤਮੀਤ ਕੋਹਾੜ ਨੇ ਦੱਸਿਆ ਕਿ ਬੱਚਿਆਂ ਦੀ ਸ਼ੋਕਰ ਪ੍ਰਤੀ ਵੱਧ ਰਹੇ ਰੁਝਾਨ ਤੇ ਭਾਈਚਾਰੇ ਵੱਲੋਂ ਦਿੱਤੇ ਗਏ ਸਹਿਯੋਗ ਸਦਕਾ ਇਹ ਟੂਰਨਾਮੈਂਟ ਸਫਲਤਾ ਪੂਰਵਕ ਨੇਪਰੇ ਚੜ੍ਹਿਆ ਹੈ। ਇਸ ਟੂਰਨਾਮੈਂਟ ਵਿਚ ਪ੍ਰਬੰਧਕ ਨਵਤੇਜ ਬੈਂਸ, ਮੈਡਮ ਬਖਸ਼ ਸੰਘਾ, ਡਾ: ਪੀ. ਆਰ. ਕਾਲੀਆ, ਸੋਨੀ ਗਿੱਲ, ਗੁਰਚਰਨ ਬਰਾੜ, ਜੁਗਿੰਦਰ ਰੰਧਾਵਾ, ਮਹਿੰਦਰ ਬੰਗਾ, ਇਕਬਾਲ ਮਾਹਲ, ਕਸ਼ਮੀਰ ਗਿੱਲ ਤੋਂ ਇਲਾਵਾ ਹੋਰ ਵੀ ਭਾਈਚਾਰਾ ਕਾਫੀ ਗਿਣਤੀ 'ਚ ਮੌਜੂਦ ਸੀ।
No comments:
Post a Comment