
ਐਡਵੋਕੇਟ ਦਵਿੰਦਰ ਸ਼ੋਰੀ ਸੰਸਦ ਮੈਂਬਰ ਆਪਣੇ ਦਫ਼ਤਰ ਵਿਖੇ ਸ. ਇਕਬਾਲ ਸਿੰਘ ਸੰਧੂ ਐਸ.ਡੀ.ਐਮ. ਜਲੰਧਰ ਤੇ ਸ. ਸੁਰਿੰਦਰ ਸਿੰਘ ਭਾਪਾ ਦਾ ਸਨਮਾਨ ਕਰਦੇ ਹੋਏ ਨਾਲ ਗੁਰਪ੍ਰੀਤ ਸਿੱਧੂ ਰਾਣਾ, ਸੁੱਖ ਬਰਾੜ ਤੇ ਹੋਰ।
ਕੈਲਗਰੀ, 24 ਜੁਲਾਈ (ਜਸਜੀਤ ਸਿੰਘ ਧਾਮੀ)-ਕੈਨੇਡਾ ਫੇਰੀ ਸਮੇਂ ਕੈਲਗਰੀ ਵਿਖੇ ਪਹੁੰਚਣ 'ਤੇ ਸ. ਇਕਬਾਲ ਸਿੰਘ ਸੰਧੂ ਐਸ.ਡੀ.ਐਮ. ਜਲੰਧਰ ਤੇ ਸ. ਸੁਰਿੰਦਰ ਸਿੰਘ ਭਾਪਾ (ਰੇਲਵੇ) ਸਕੱਤਰ ਸੁਰਜੀਤ ਹਾਕੀ ਸੁਸਾਇਟੀ ਦਾ ਸੰਸਦ ਮੈਂਬਰ ਐਡਵੋਕੇਟ ਦਵਿੰਦਰ ਸ਼ੋਰੀ ਵੱਲੋਂ ਆਪਣੇ ਸਾਥੀਆਂ ਸਮੇਤ ਉਨ੍ਹਾਂ ਦੇ ਦਫ਼ਤਰ ਵਿਖੇ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਸਮੇਂ ਸ੍ਰੀ ਸ਼ੋਰੀ ਨੇ ਹਾਕੀ ਦੀ ਨਿਘਰਦੀ ਹਾਲਤ 'ਤੇ ਚਿੰਤਾ ਪ੍ਰਗਟਾਈ। ਇਸ ਸਮੇਂ ਉਨ੍ਹਾਂ ਸ. ਇਕਬਾਲ ਸਿੰਘ ਸੰਧੂ ਐਸ.ਡੀ.ਐਮ. ਤੇ ਸ. ਸੁਰਿੰਦਰ ਸਿੰਘ ਭਾਪਾ ਨੂੰ ਸੁਰਜੀਤ ਹਾਕੀ ਸੁਸਾਇਟੀ 'ਚ ਪਿਛਲੇ ਸਮੇਂ ਤੋਂ ਵਧੀਆ ਸੇਵਾਵਾਂ ਨਿਭਾਉਣ ਕਰਕੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ। ਇਸ ਸਮੇਂ ਗੁਰਪ੍ਰੀਤ ਸਿੱਧੂ ਰਾਣਾ, ਸੁੱਖ ਬਰਾੜ, ਅਮਰਪ੍ਰੀਤ ਸਿੰਘ ਬੈਂਸ, ਰੇਸ਼ਮ ਸਿੰਘ ਸਿੱਧੂ, ਸੁਖਵਿੰਦਰ ਸਿੰਘ ਚੋਹਲਾ, ਰੋਮੀ ਸਿੱਧੂ ਤੇ ਹੋਰ ਹਾਜ਼ਰ ਸਨ।
No comments:
Post a Comment