ਮਨਰੋਵੀਆ, 24 ਜੁਲਾਈ (ਏਜੰਸੀ)-ਭਾਰਤ ਦੇ ਲਾਇਵੇਰੀਆ 'ਚ ਆਨਰੇਰੀ ਕੌਂਸਲ ਜਨਰਲ ਸ: ਉਪਜੀਤ ਸਿੰਘ ਸਚਦੇਵਾ ਲਾਈਬੇਰੀਆ ਦੇ 164ਵੇਂ ਸੁਤੰਤਰਤਾ ਦਿਵਸ ਮੌਕੇ 26 ਜੁਲਾਈ ਨੂੰ ਪੱਛਮੀ ਅਫਰੀਕਾ ਦਾ ਸਭ ਤੋਂ ਵੱਡਾ ਪੁਰਸਕਾਰ 'ਨਾਈਟ ਗ੍ਰੈਂਡ ਕਮਾਂਡਰ' ਰਾਸ਼ਟਰਪਤੀ ਏਲਨ ਜੋਹਨਸਨ ਸਰਲੀਫ ਪਾਸੋਂ ਪ੍ਰਾਪਤ ਕਰਨਗੇ। ਲਾਇਬੇਰੀਆ ਦੇ ਰਾਸ਼ਟਰਪਤੀ ਨੇ ਪ੍ਰਸਿੱਧ ਉਦਯੋਗਪਤੀ ਤੇ ਸਮਾਜ ਸੇਵੀ ਸ: ਸਚਦੇਵਾ ਨੂੰ ਇਸ ਪੁਰਸਕਾਰ ਲਈ ਚੁਣਿਆ। ਦੇਸ਼ ਦੇ ਨਵ ਉਸਾਰੀ ਪ੍ਰੋਗਰਾਮਾਂ 'ਚ ਪਾਏ ਯੋਗਦਾਨ ਬਦਲੇ ਲਾਇਬੇਰੀਆ ਦੇ ਰਾਸ਼ਟਰਪਤੀ ਪਾਸੋਂ ਇਹ ਪੁਰਸਕਾਰ ਪ੍ਰਾਪਤ ਕਰਨ ਵਾਲੇ ਸ: ਉਪਜੀਤ ਸਿੰਘ ਸਚਦੇਵਾ ਪਹਿਲੇ ਭਾਰਤੀ ਬਣ ਜਾਣਗੇ। ਲਾਇਵੇਰੀਆ ਦੀ ਆਜ਼ਾਦੀ (26 ਜੁਲਾਈ 1847) ਤੋਂ ਬਾਅਦ ਲਾਇਬੇਰੀਆ 'ਚ ਇਹ ਪੁਰਸਕਾਰ ਪ੍ਰਾਪਤ ਕਰਨ ਵਾਲੇ ਸਚਦੇਵਾ ਪਹਿਲੇ ਭਾਰਤੀ ਹਨ।
We all Punjabis very proud of you Mr. Sachdeva.
ReplyDelete